ਇਸਲਾਮਾਬਾਦ— ਪਾਕਿਸਤਾਨ ਨੇ ਵੀਰਵਾਰ ਨੂੰ ਕਿਹਾ ਕਿ ਕਸ਼ਮੀਰ ਮੁੱਦੇ 'ਤੇ ਸੰਯੁਕਤ ਰਾਸ਼ਟਰ ਦੇ ਪ੍ਰਸਤਾਵਾਂ ਨੂੰ ਲਾਗੂ ਕਰਨ ਤੋਂ ਇਲਾਵਾ ਭਾਰਤ ਕੋਲ ਹੋਰ ਕੋਈ ਬਦਲ ਨਹੀਂ ਹੈ। ਉਸ ਨੇ ਨਿਰਪੱਖ ਰਾਏਸ਼ੁਮਾਰੀ ਕਰਵਾਉਣ ਦੀ ਮੰਗ ਵੀ ਕੀਤੀ ਹੈ। ਵਿਦੇਸ਼ ਵਿਭਾਗ ਦੀ ਬੁਲਾਰਨ ਤਸਨੀਮ ਅਸਲਮ ਨੇ ਕਿਹਾ ਕਿ ਕਿਸੇ ਵੀ ਸੂਰਤ 'ਚ ਜੰਮੂ-ਕਸ਼ਮੀਰ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਪ੍ਰਸਤਾਵ ਭਾਰਤ ਨੂੰ ਵੀ ਮੰਨਣਾ ਹੀ ਪਵੇਗਾ। ਉਹ ਵਿਵਹਾਰਕ ਤੇ ਲਾਗੂ ਕਰਨ ਯੋਗ ਹੈ। ਇਸ ਲਈ ਇਸ 'ਚ ਕੋਈ ਬਦਲ ਨਹੀਂ ਹੈ।
ਪਾਕਿ 'ਚ 50 ਭਾਰਤੀ ਮਛੇਰੇ ਗ੍ਰਿਫਤਾਰ
NEXT STORY