ਨਵੀਂ ਦਿੱਲੀ-ਯੋਗ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੌਮਾਂਤਰੀ ਮੁਹਿੰਮ ਰੰਗ ਲਿਆਈ ਤੇ ਸੰਯੁਕਤ ਰਾਸ਼ਟਰ ਨੇ 90 ਦਿਨਾਂ ਤੋਂ ਵੀ ਘੱਟ ਸਮੇਂ 'ਚ ਪ੍ਰਸਤਾਵ ਪਾਸ ਕਰਕੇ ਹਰ ਸਾਲ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਦੇ ਤੌਰ 'ਤੇ ਮਨਾਉਣ 'ਤੇ ਮੋਹਰ ਲਾ ਦਿੱਤੀ ਹੈ। ਸੰਯੁਕਤ ਰਾਸ਼ਟਰ ਦੀ ਮਹਾਸਭਾ ਦੇ 175 ਦੇਸ਼ਾਂ ਨੇ ਇਸ ਪ੍ਰਸਤਾਵ 'ਤੇ ਮੋਹਰ ਲਗਾਈ ਹੈ, ਜੋ ਕਿ 193 ਮੈਂਬਰ ਦੇਸ਼ਾਂ ਵਾਲੀ ਇਸ ਮਹਾਸਭਾ ਲਈ ਇਕ ਰਿਕਾਰਡ ਹੈ। ਇਸ ਤੋਂ ਪਹਿਲਾਂ ਕਿਸੇ ਵੀ ਪ੍ਰਸਤਾਵ ਨੂੰ ਇੰਨੇ ਸਮਰਥਨ ਵੋਟ ਨਹੀਂ ਮਿਲੇ ਸਨ। ਇਹ ਵੀ ਪਹਿਲੀ ਵਾਰ ਹੋਇਆ ਸੀ ਕਿ ਕਿਸੇ ਪ੍ਰਸਤਾਵ ਨੂੰ 90 ਦਿਨਾਂ ਦੀ ਸਮੇਂ ਸੀਮਾ ਅੰਦਰ ਮਨਜ਼ੂਰੀ ਮਿਲੀ ਹੈ।
'ਪਲੀਜ਼ ਮਲਾਲਾ' ਕਹਿੰਦਾ ਹੋਇਆ ਮਲਾਲਾ ਦੇ ਕੋਲ ਪਹੁੰਚ ਗਿਆ ਸਿਰਫਿਰਾ (ਦੇਖੋ ਤਸਵੀਰਾਂ)
NEXT STORY