ਓਸਲੋ— ਨਾਰਵੇ ਦੀ ਰਾਜਧਾਨੀ ਓਸਲੋ ਵਿਚ ਆਯੋਜਿਤ ਨੋਬੇਲ ਸ਼ਾਂਤੀ ਐਵਾਰਡ ਸਮਾਗਮ ਵਿਚ ਜਿਸ ਸਮੇਂ ਭਾਰਤ ਤੇ ਸਤਿਆਰਥੀ ਅਤੇ ਪਾਕਿਸਤਾਨ ਦੀ ਮਲਾਲਾ ਨੂੰ ਸ਼ਾਂਤੀ ਦੇ ਨੋਬੇਲ ਐਵਾਰਡ ਨਾਲ ਨਿਵਾਜ਼ਿਆ ਗਿਆ ਤਾਂ ਉਸ ਸਮੇਂ ਹੰਗਾਮਾ ਹੋ ਗਿਆ। ਇਕ ਨੌਜਵਾਨ ਮੈਕਸੀਕੋ ਦਾ ਝੰਡਾ ਲੈ ਕੇ ਮਲਾਲਾ ਦੇ ਕੋਲ ਪਹੁੰਚ ਗਿਆ। 17 ਸਾਲਾਂ ਇਹ ਲੜਕਾ ਮਲਾਲਾ ਯੁਸੂਫਜਈ ਤੋਂ ਸਿਰਫ ਇਕ ਕਦਮ ਦੂਰ ਸੀ ਅਤੇ ਵਾਰ-ਵਾਰ ਕਹਿ ਰਿਹਾ ਸੀ 'ਪਲੀਜ਼ ਮਲਾਲਾ...'। ਓਸਲੋ ਪੁਲਸ ਨੇ ਦੱਸਿਆ ਕਿ ਇਸ ਨੌਜਵਾਨ ਨੂੰ ਸਮਾਗਮ ਵਿਚ ਬੁਲਾਇਆ ਨਹੀਂ ਗਿਆ ਸੀ। ਉਹ ਸੁਰੱਖਿਆ ਕਰਮੀਆਂ ਤੋਂ ਬਚ ਕੇ ਸਮਾਗਮ ਵਿਚ ਦਾਖਲ ਹੋਇਆ ਸੀ। ਲੜਕੇ ਨੂੰ ਤੁਰੰਤ ਹਿਰਾਸਤ ਵਿਚ ਲੈ ਲਿਆ ਗਿਆ। ਲੜਕੇ ਕੋਲ ਕੋਈ ਹਥਿਆਰ ਨਹੀਂ ਸੀ।
ਭਾਰਤ ਕੋਲ ਕਸ਼ਮੀਰ 'ਤੇ ਸੰਯੁਕਤ ਰਾਸ਼ਟਰ ਪ੍ਰਸਤਾਵਾਂ ਦਾ ਕੋਈ ਬਦਲ ਨਹੀਂ : ਪਾਕਿ
NEXT STORY