ਹਿਸਾਰ-ਰਾਮਪਾਲ ਦੀ ਗ੍ਰਿਫਤਾਰੀ ਦੇ 21 ਦਿਨਾਂ ਬਾਅਦ ਉਸ ਨੂੰ ਅਦਾਲਤ 'ਚ ਸੁਣਵਾਈ ਦੌਰਾਨ ਲਿਆਂਦਾ ਗਿਆ। ਜਦੋਂ ਰਾਮਪਾਲ ਅਦਾਲਤ 'ਚੋਂ ਬਾਹਰ ਨਿਕਲਿਆ ਤਾਂ ਸਿਰਫ ਮੀਡੀਆ ਦੇ ਸਵਾਲ ਪੁੱਛਣ ਦੀ ਹੀ ਦੇਰ ਸੀ ਕਿ ਰਾਮਪਾਲ ਲਗਾਤਾਰ ਬੋਲਦਾ ਚਲਾ ਗਿਆ ਅਤੇ ਮੀਡੀਆ ਦੇ ਸਵਾਲਾਂ ਦੇ ਲਗਾਤਾਰ ਜਵਾਬ ਦਿੱਤੇ।
ਪਹਿਲੀ ਵਾਰ ਮੀਡੀਆ ਸਾਹਮਣੇ ਰਾਮਪਾਲ ਨੇ ਸਾਫ ਕਿਹਾ ਕਿ ਉਸ ਨੇ ਕਿਸੇ ਨੂੰ ਬੰਧਕ ਨਹੀਂ ਬਣਾਇਆ ਅਤੇ ਸਾਰੇ ਲੋਕਾਂ ਨੂੰ ਉਸ ਨੇ ਘਰ ਜਾਣ ਦਿੱਤਾ। ਉਸ ਨੇ ਕਿਹਾ ਕਿ ਉਸ 'ਤੇ ਲਗਾਏ ਗਏ ਸਾਰੇ ਦੋਸ਼ ਝੂਠੇ ਹਨ। ਰਾਮਪਾਲ ਨੇ ਕਿਹਾ ਕਿ ਇਨ੍ਹਾਂ ਸਾਰੇ ਦੋਸ਼ਾਂ ਨਾਲ ਮੈਨੂੰ ਕੋਈ ਲੈਣਾ-ਦੇਣਾ ਨਹੀਂ ਹੈ। ਰਾਮਪਾਲ ਤੋਂ ਜਦੋਂ ਦੇਸ਼ਧ੍ਰੋਹ ਦੇ ਮਾਮਲੇ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਸ ਨੇ ਕੋਈ ਅਜਿਹੀ ਸਾਜਿਸ਼ ਨਹੀਂ ਕੀਤੀ ਹੈ, ਜੋ ਉਸ 'ਤੇ ਦੇਸ਼ਧ੍ਰੋਹ ਦੀ ਧਾਰਾ ਲਗਾਈ ਜਾ ਸਕੇ।
ਹੱਤਿਆ ਦੇ ਮਾਮਲੇ ਬਾਰੇ ਪੁੱਛੇ ਜਾਣ 'ਤੇ ਰਾਮਪਾਲ ਨੇ ਕਿਹਾ ਕਿ ਉਸ ਨੇ ਕਿਸੇ ਦੀ ਹੱਤਿਆ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ਰਾਮਪਾਲ ਨੂੰ ਸੈਂਟਰਲ ਜੇਲ ਟੂ 'ਚ ਰੱਖਿਆ ਗਿਆ ਹੈ ਅਤੇ ਬਬੀਤਾ ਨੂੰ ਛੱਡ ਕੇ ਉਸ ਦੇ ਬਾਕੀ ਸਾਰੇ ਸ਼ਰਧਾਲੂ ਸੈਂਟਰਲ ਜੇਲ ਵਨ 'ਚ ਬੰਦ ਹਨ। ਜੇਲ ਪ੍ਰਸ਼ਾਸਨ ਨੇ ਸਾਵਧਾਨੀ ਦੇ ਤੌਰ 'ਤੇ ਰਾਮਪਾਲ ਨੂੰ ਸ਼ਰਧਾਲੂਆਂ ਤੋਂ ਵੱਖ ਰੱਖਿਆ ਹੈ।
'ਕਿਸੇ ਨੇ ਨਰਿੰਦਰ ਮੋਦੀ 'ਤੇ ਕੀਤਾ ਹੈ ਕਾਲਾ ਜਾਦੂ'
NEXT STORY