ਸਿਵਨੀ- ਇਕ ਮਿੰਨੀ ਬੱਸ ਯਾਤਰੀ ਬੱਸ ਦੇ ਸੜਕ ਕੰਢੇ ਇਕ ਦਰਖੱਤ ਨਾਲ ਟੱਕਰ ਹੋਣ ਤੋਂ ਬਾਅਦ ਪਲਟ ਜਾਣ ਨਾਲ ਇਸ 'ਚ ਸਵਾਰ 3 ਔਰਤਾਂ ਸਮੇਤ 5 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂਕਿ 18 ਹੋਰ ਲੋਕ ਜ਼ਖਮੀ ਹੋ ਗਏ। ਇਹ ਘਟਨਾ ਮੱਧ ਪ੍ਰਦੇਸ਼ ਦੇ ਸਿਵਨੀ ਜ਼ਿਲਾ ਹੈਡ ਕੁਆਰਟਰ ਤੋਂ 18 ਕਿਲੋਮੀਟਰ ਦੂਰ ਪਲਾਰੀ ਚੌਕੀ ਡੂੰਡਾਸਿਵਨੀ ਪਿੰਡ ਦੀ ਵੀਰਵਾਰ ਸ਼ਾਮ ਦੀ ਹੈ।
ਕੇਵਲਾਰੀ ਥਾਣਾ ਇੰਚਾਰਜ ਐੱਨ. ਐੱਲ. ਧਰੁਵੇ ਨੇ ਦੱਸਿਆ ਕਿ ਹਾਦਸਾ ਉਸ ਸਮੇਂ ਹੋਇਆ ਜਦੋਂ ਇਹ ਮਿੰਨੀ ਬੱਸ ਛਪਾਰਾ-ਭੀਮਗੜ੍ਹ ਪਲਾਰੀ ਪਹੁੰਚਣ ਤੋਂ ਬਾਅਦ ਸਿਵਨੀ ਲਈ ਰਵਾਨਾ ਹੋਈ ਸੀ। ਧਰੁਵੇ ਨੇ ਕਿਹਾ ਕਿ ਸਾਰੇ ਜ਼ਖਮੀਆਂ ਨੂੰ ਕੇਵਲਾਰੀ ਦੇ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਬੱਸ ਡਰਾਈਵਰ ਵੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੈ। ਉਨ੍ਹਾਂ ਨੇ ਦੱਸਿਆ ਕਿ ਪੰਚਨਾਮਾ ਤਿਆਰ ਕਰਕੇ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਾ ਕੇ ਕੇਵਲਾਰੀ 'ਚ ਕਰਾਇਆ ਗਿਆ।
ਦਰਿੰਦਗੀ! 3 ਸਾਲਾਂ ਬੱਚੀ ਨੂੰ 15 ਸਾਲਾਂ ਨਾਬਾਲਗ ਨੇ ਬਣਾਇਆ ਹਵਸ ਦਾ ਸ਼ਿਕਾਰ
NEXT STORY