ਨਵੀਂ ਦਿੱਲੀ- ਜਾਅਲਸਾਜ਼ੀ ਰਾਹੀਂ ਲੋਕਾਂ ਨੇ ਬੈਂਕ ਖਾਤਿਆਂ ਅਤੇ ਕ੍ਰੈਡਿਟ ਕਾਰਡ ਖਾਤਿਆਂ 'ਚੋਂ ਪੈਸੇ ਉਡਾਉਣ ਦੇ ਮਾਮਲੇ ਅਤੇ ਇਸਦੀ ਰਕਮ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ ਮਾਮਲੇ ਅਤੇ ਰਕਮ ਕ੍ਰੈਡਿਟ ਕਾਰਡ ਨਾਲ ਸੰਬੰਧਿਤ ਹੈ। ਵਿੱਤ ਮੰਤਰੀ ਜੈਅੰਤ ਸਿਨ੍ਹਾ ਨੇ ਅੱਜ ਲੋਕ ਸਭਾ 'ਚ ਦੱਸਿਆ ਕਿ ਪਿਛਲੇ ਸਾਢੇ 3 ਸਾਲ ਦੇ ਦੌਰਾਨ ਦੇਸ਼ ਦੇ ਕ੍ਰੈਡਿਟ ਕਾਰਡ ਅਤੇ ਇੰਟਰਨੈੱਟ ਰਾਹੀਂ ਬੈਂਕਿੰਗ ਦੇ ਰਾਹੀਂ ਜਾਅਲਸਾਜ਼ੀ ਦੇ 33418 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਲੋਕਾਂ ਨੂੰ 570.53 ਕਰੋੜ ਰੁਪਏ ਦਾ ਚੂਨਾ ਲੱਗਾ।
ਵਿੱਤ ਸਾਲ 2012 'ਚ ਕ੍ਰੈਡਿਟ ਕਾਰਡ ਰਾਹੀਂ ਜਾਅਲਸਾਜ਼ੀ ਦੇ 8252 ਮਾਮਲੇ ਸਾਹਮਣੇ ਆਏ ਜਿਨ੍ਹਾਂ 'ਚ ਖਾਤਾਧਾਰਕਾਂ ਨੂੰ 22.24 ਕਰੋੜ ਰੁਪਏ ਦਾ ਚੂਨਾ ਲੱਗਾ। ਵਿੱਤੀ ਸਾਲ 2012-13 ਅਤੇ 2013-14 'ਚ ਇਹ ਸੰਖਿਆ ਕ੍ਰਮਵਾਰ 7538 (39.67 ਕਰੋੜ ਰੁਪਏ) ਅਤੇ 7890 (54.82 ਕਰੋੜ ਰੁਪਏ) ਰਹੀ। ਜਦਕਿ ਚਾਲੂ ਵਿੱਤੀ ਸਾਲ 'ਚ ਅਜਿਹੇ 3934 ਮਾਮਲਿਆਂ 'ਚ 18.03 ਕਰੋੜ ਰੁਪਏ ਦੀ ਜਆਲਸਾਜ਼ੀ ਹੋ ਚੁੱਕੀ ਹੈ। ਇੰਟਰਨੈੱਟ ਬੈਂਕਿੰਗ ਰਾਹੀਂ ਸੰਨ੍ਹਮਾਰੀ ਦੇ ਮਾਮਲੇ 'ਚ 2011-12 'ਚ 1187, 2012-13 'ਚ 313 ਅਤੇ 2013-14 'ਚ 303 ਮਾਮਲੇ ਸਾਹਮਣੇ ਆਏ, ਜਿਨ੍ਹਾਂ 'ਚ ਕ੍ਰਮਵਾਰ 8.23 ਕਰੋੜ ਰੁਪਏ, 17.94 ਕਰੋੜ ਰੁਪਏ ਅਤੇ 14.96 ਕਰੋੜ ਰੁਪਏ ਦਾ ਚੂਨਾ ਲਾਇਆ ਗਿਆ ਹੈ। ਉਥੇ ਹੀ ਡੈਬਿਟ ਕਾਰਡ ਨਾਲ ਇਸ ਸਾਲ ਅਪ੍ਰੈਲ ਤੋਂ ਸਤੰਬਰ ਤੱਕ 5.46 ਕਰੋੜ ਰੁਪਏ (1005 ਮਾਮਲੇ) ਦਾ ਚੂਨਾ ਲਗਾਇਆ ਜਾ ਚੁੱਕਾ ਹੈ। ਜਿਨ੍ਹਾਂ ਬੈਂਕਾਂ ਦੇ ਖਾਤਾਧਾਰਕ ਇਨ੍ਹਾਂ ਮਾਮਲਿਆਂ ਦੇ ਸ਼ਿਕਾਰ ਬਣੇ ਹਨ ਉਨ੍ਹਾਂ 'ਚ 2011-12 'ਚ ਸਭ ਤੋਂ ਜ਼ਿਆਦਾ 6034 ਮਾਮਲੇ ਆਈ. ਸੀ. ਆਈ. ਸੀ. ਆਈ. ਬੈਂਕ 'ਚ, 2012-13 'ਚ ਸਭ ਤੋਂ ਜ਼ਿਆਦਾ 2032 ਮਾਮਲੇ ਆਈ.ਸੀ.ਆਈ.ਸੀ.ਆਈ. ਬੈਂਕ 'ਚ, 2013-14 'ਚ ਸਭ ਤੋਂ ਜ਼ਿਆਦਾ ਆਈ. ਸੀ. ਆਈ. ਸੀ. ਆਈ. ਬੈਂਕ 'ਚ ਮਾਮਲੇ ਸਾਹਮਣੇ ਆਏ ਹਨ।
ਇਰੋਮ ਸ਼ਰਮੀਲਾ ਦੀ ਰਿਹਾਈ ਦੀ ਆਸ
NEXT STORY