ਕੋਲਕਾਤਾ, ਆਤਮ-ਹੱਤਿਆ ਦੀ ਕੋਸ਼ਿਸ਼ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਰੱਖਣ ਦੇ ਕੇਂਦਰ ਦੇ ਫੈਸਲੇ ਦੇ ਨਾਲ ਪਿਛਲੇ 14 ਸਾਲ ਤੋਂ ਮਰਨ ਵਰਤ ਰੱਖ ਰਹੀ ਮਨੁੱਖ ਅਧਿਕਾਰ ਵਰਕਰ ਇਰੋਮ ਚਾਨੂੰ ਸ਼ਰਮੀਲਾ ਦੀ ਰਿਹਾਈ ਦੀ ਆਸ ਬੱਝ ਗਈ ੈਹੈ। ਸ਼ਰਮੀਲਾ ਦੇ ਭਰਾ ਇਰੋਮ ਸਿੰਘ ਜੀਤ ਨੇ ਇੰਫਾਲ ਤੋਂ ਦੱਸਿਆ ਕਿ ''ਅਸੀਂ ਇਹ ਜਾਣ ਕੇ ਖੁਸ਼ ਹਾਂ ਕਿ ਕਾਨੂੰਨ ਬਦਲਣ ਤੋਂ ਬਾਅਦ ਸਰਕਾਰ ਨੂੰ ਸ਼ਰਮੀਲਾ ਨੂੰ ਰਿਹਾਅ ਕਰਨਾ ਹੋਵੇਗਾ। ਜੋ ਵੀ ਹੋਵੇ ਨਿਰਦਈ ਹਥਿਆਰਬੰਦ ਬਲ ਵਿਸ਼ੇਸ਼ ਅਧਿਕਾਰ ਕਾਨੂੰਨ (ਅਫਸਪਾ) ਨੂੰ ਖਤਮ ਕਰਨ ਲਈ ਉਹ ਆਪਣਾ ਸੰਘਰਸ਼ ਜਾਰੀ ਰੱਖੇਗੀ। ਖੈਰ ਪਰਿਵਾਰ ਇਸ ਗੱਲ ਨੂੰ ਲੈ ਕੇ ਵੀ ਚਿੰਤਤ ਹੈ ਕਿ ਮਣੀਪੁਰ ਦੀ 'ਲੋਅ ਮਹਿਲਾ' ਦਾ ਉਦੋਂ ਕੀ ਹੋਵੇਗਾ ਜਦੋਂ ਉਨ੍ਹਾਂ ਨੂੰ ਇੰਫਾਲ ਦੇ ਜਵਾਹਰ ਲਾਲ ਨਹਿਰੂ ਹਸਪਤਾਲ 'ਚ ਨੱਕ ਰਾਹੀਂ ਪਾਈਪ ਦੇ ਜ਼ਰੀਏ ਜਬਰੀ ਭੋਜਨ ਨਹੀਂ ਦਿੱਤਾ ਜਾਵੇਗਾ। ਇਹੀ ਖਾਸ ਵਾਰਡ ਉਨ੍ਹਾਂ ਲਈ ਜੇਲ ਵਾਂਗ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੀ ਸਥਿਤੀ 'ਚ ਨਿਸ਼ਚੇ ਹੀ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ ਪਰ ਉਹ ਆਪਣਾ ਵਰਤ ਜਾਰੀ ਰੱਖੇਗੀ।
ਕੋਲਾ ਘਪਲਾ ਮਧੂ ਕੋਡਾ ਸਮੇਤ 8 ਵਿਰੁੱਧ ਚਾਰਜਸ਼ੀਟ
NEXT STORY