ਨਵੀਂ ਦਿੱਲੀ - ਸੰਸਾਰਕ ਪੱਧਰ 'ਤੇ ਕਮਜ਼ੋਰ ਮੁੱਲ ਅਤੇ ਦਰਾਮਦ ਟੈਕਸ ਵਧਾਉਣ ਦੇ ਅਸ਼ੰਕਾ ਦਰਮਿਆਨ ਭਾਰਤ ਦੀ ਪਾਮ ਤੇਲ ਦਰਾਮਦ ਇਸ ਸਾਲ ਨਵੰਬਰ ਵਿਚ ਰਿਕਾਰਡ 7,96,587 ਟਨ 'ਤੇ ਪਹੁੰਚ ਗਿਆ। ਸਾਲਵੈਂਟ ਐਕਸਟ੍ਰੈਕਟਰਜ਼ ਐਸੋਸੀਏਸ਼ਨ ਅਨੁਸਾਰ ਦੁਨੀਆ ਦੇ ਪ੍ਰਮੁੱਖ ਖਾਧ ਤੇਲ ਖਰੀਦਦਾਰਾਂ ਵਲੋਂ ਕੁਲ ਪਾਮ ਤੇਲ ਦਰਾਮਦ ਪਿਛਲੇ ਸਾਲ ਨਵੰਬਰ ਵਿਚ 774207 ਟਨ ਸੀ, ਜਦਕਿ ਨਵੰਬਰ 2012 ਵਿਚ ਇਹ 613574 ਟਨ ਸੀ। ਦੇਸ਼ ਦੇ ਕੁੱਲ ਵਨਸਪਤੀ ਤੇਲ ਦਰਾਮਦ 'ਚ ਪਾਮ ਤੇਲ ਦੀ ਹਿੱਸੇਦਾਰੀ 70 ਫੀਸਦੀ ਹੈ। ਭਾਰਤ 1.7 ਤੋਂ 1.8 ਕਰੋੜ ਟਨ ਤੱਕ ਵਨਸਪਤੀ ਤੇਲ ਦੀ ਆਪਣੀ ਕੁਲ ਮੰਗ ਦਾ 60 ਫੀਸਦੀ ਦਰਾਮਦ ਤੋਂ ਪੂਰਾ ਕਰਦਾ ਹੈ।
ਖਾਤਿਆਂ 'ਚ ਸੰਨ੍ਹ ਦੇ ਮਾਮਲੇ ਵਧੇ, ਕ੍ਰੈਡਿਟ ਕਾਰਡ 'ਚ ਸਭ ਤੋਂ ਵੱਧ ਖਤਰਾ
NEXT STORY