ਨਵੀਂ ਦਿੱਲੀ - ਸਰਕਾਰ ਚੀਨ ਤੋਂ ਥੋਕ ਦਵਾਈਆਂ ਦੀ ਡੰਪਿੰਗ ਉੱਤੇ ਲਗਾਮ ਲਗਾਉਣ ਲਈ ਕਦਮ ਚੁੱਕੇਗੀ। ਖਾਦ ਰਾਜ ਮੰਤਰੀ ਹੰਸਰਾਜ ਗੰਗਾ ਰਾਮ ਅਹੀਰ ਨੇ ਕਿਹਾ ਕਿ ਚੀਨ ਵਲੋਂ ਭਾਰਤ ਵਿਚ 'ਫਾਰਮਾਸਿਊਟੀਕਲਜ਼ ਇਨਗ੍ਰੇਡੀਐਂਟਸ' ਦੀ ਡੰਪਿੰਗ ਕੀਤੀ ਜਾ ਰਹੀ ਹੈ। ਅਹੀਰ ਨੇ ਕਿਹਾ ਕਿ ਦੇਸ਼ ਵਿਚ ਫਾਰਮਾ ਖੇਤਰ ਦੇ ਵਿਕਾਸ ਲਈ ਕਾਫੀ ਸੰਭਾਵਨਾਵਾਂ ਹਨ। ਸਰਕਾਰ 'ਭਾਰਤ ਵਿਚ ਬਣਾਓ' ਸਿਧਾਂਤ ਵਿਚ ਵਿਸ਼ਵਾਸ ਕਰਦੀ ਹੈ। ਉਹ ਇਥੇ ਸੀ. ਆਈ. ਆਈ. ਵਲੋਂ ਆਯੋਜਿਤ ਰਾਸ਼ਟਰੀ ਫਾਰਮਾਸਿਊਟੀਕਲ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਅਹੀਰ ਨੇ ਕਿਹਾ ਕਿ ਸਾਡੇ ਸਾਹਮਣੇ ਚੀਨ ਦੀ ਚੁਣੌਤੀ ਹੈ। ਅਸੀਂ ਇਸ ਗੱਲ ਨੂੰ ਜਾਣਦੇ ਹਾਂ ਕਿ ਨੀਤੀ ਵਿਚ ਬਦਲਾਅ ਦੀ ਲੋੜ ਹੈ।
2 ਸਾਲ 'ਚ ਭਾਰਤ ਤੋਂ ਬਰਾਮਦ ਵਧਾ ਕੇ 15 ਫੀਸਦੀ ਕਰੇਗਾ ਐੱਲ. ਜੀ.
NEXT STORY