ਰੂਸ-ਰੂਸ ਦੀ ਕ੍ਰਿਸਟੀਨਾ ਪਿਮੇਨੋਵਾ (9) ਜੋ ਹਮੇਸ਼ਾ ਤੋਂ ਹੀ ਇੰਟਰਨੈਟ 'ਤੇ ਛਾਈ ਰਹਿੰਦੀ ਹੈ। ਇਸ ਇੰਟਰਨੈਟ ਦੀ ਦੁਨੀਆ 'ਚ ਸਭ ਤੋਂ ਖੂਬਸੂਰਤ ਲੜਕੀ ਅਤੇ ਸੁਪਰ ਮਾਡਲ ਦਾ ਖਿਤਾਬ ਦਿੱਤਾ ਗਿਆ ਹੈ। ਇਸ ਦੀ ਲੋਕਪ੍ਰਿਯਤਾ ਇੰਨੀ ਹੈ ਕਿ ਫੇਸਬੁੱਕ 'ਤੇ ਹੀ ਉਸਦੇ 25 ਲੱਖ ਤੋਂ ਜ਼ਿਆਦਾ ਤੇ ਇੰਸਟਾਗ੍ਰਾਮ 'ਤੇ 4 ਲੱਖ 80 ਹਜ਼ਾਰ ਤੋਂ ਜ਼ਿਆਦਾ ਫਾਲੋਅਰਜ਼ ਹਨ। ਉਸਨੇ ਇਸਦੇ ਲਈ ਪ੍ਰਸ਼ੰਸਕਾਂ ਨੂੰ ਧੰਨਵਾਦ ਕੀਤਾ। ਜਿਥੇ ਇਕ ਪਾਸੇ ਇਸਦੀ ਸੁੰਦਰਤਾ ਦੇ ਜਲਵੇ ਹਨ ਉਥੇ ਹੀ ਦੂਜੇ ਪਾਸੇ ਕਈ ਉਸਨੂੰ ਲੋਕਾਂ ਦੀ ਅਲੋਚਨਾ ਦਾ ਸਾਹਮਣਾ ਕਰਨ ਪੈਂਦਾ ਹੈ।
ਕਈ ਲੋਕਾਂ ਦਾ ਕਹਿਣਾ ਹੈ ਕਿ ਸੁਪਰ ਮਾਡਲ ਦਾ ਖਿਤਾਬ ਉਸਨੂੰ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਉਹ ਇੰਨੀ ਸੁੰਦਰ ਨਹੀਂ ਹੈ। ਉਹ ਅਜੇ ਬੱਚੀ ਹੈ ਅਤੇ ਉਸਨੂੰ ਆਪਣੀ ਪੜ੍ਹਾਈ 'ਚ ਧਿਆਨ ਦੇਣਾ ਚਾਹੀਦਾ ਹੈ ਅਤੇ ਕਿਹਾ ਕਿ ਕ੍ਰਿਸਟੀਨਾ ਦੇ ਫੋਟੋ ਜਿਸ 'ਚ ਉਸਨੇ ਸ਼ਾਰਟ ਪਾਈ ਹੋਈ ਹੈ, ਉਸ ਨੂੰ ਲੈ ਕੇ ਗੰਦੀਆਂ ਟਿੱਪਣੀਆਂ ਕੀਤੀਆਂ ਗਈਆਂ ਹਨ। ਅਲੋਚਕਾ ਨੇ ਯੂ-ਟਿਊਬ 'ਤੇ ਉਸਦੇ ਵਿਰੋਧ 'ਚ ਵੀਡੀਓ ਅਪਲੋਡ ਕੀਤਾ ਹੈ, ਜਿਸਦਾ ਟਾਈਟਲ 'ਕ੍ਰਿਸਟੀਨਾ ਪਿਮੇਨੋਵਾ ਇਜ ਨਾਟ ਬਿਊਟੀਫੁਲ' ਹੈ। ਇਸ ਵੀਡੀਓ ਬਾਰੇ ਲੋਕਾਂ ਨੇ ਕ੍ਰਿਸਟੀਨਾ ਦੀ ਸ਼ਲਾਘਾ ਕੀਤੀ ਅਤੇ ਵੀਡੀਓ ਬਣਾਉਣ ਵਾਲਿਆਂ ਦੀ ਅਲੋਚਨਾ ਕੀਤੀ ਹੈ।
ਆਈ.ਐਸ. ਦਾ ਕਹਿਰ, ਸਮਲਿੰਗੀ ਨੂੰ ਸੁੱਟਿਆ ਛੱਤ ਤੋਂ ਹੇਠਾਂ
NEXT STORY