ਚੇਨਈ : ਤਾਮਿਲਨਾਡੂ ਸਰਕਾਰ ਨੇ 13 ਸਾਲਾਂ ਬਾਅਦ ਰਾਜ ਭਰ ਵਿੱਚ ਆਟੋ-ਰਿਕਸ਼ਾ ਕਿਰਾਏ ਵਿਚ ਬਦਲਾਅ ਕੀਤਾ ਹੈ। ਕਿਰਾਏ ਦੀਆਂ ਨਵੀਆਂ ਦਰਾਂ ਦੀ ਸੂਚਨਾ ਮੰਗਲਵਾਰ ਨੂੰ ਤਾਮਿਲਨਾਡੂ ਸਰਕਾਰ ਦੇ ਗਜ਼ਟ ਵਿੱਚ ਜਾਰੀ ਕਰ ਦਿੱਤੀਆਂ ਗਈਆਂ ਹਨ। ਗ੍ਰਹਿ ਵਿਭਾਗ (ਟਰਾਂਸਪੋਰਟ-I) ਵੱਲੋਂ 27 ਅਕਤੂਬਰ ਨੂੰ ਜਾਰੀ ਕੀਤੇ ਗਏ ਸਰਕਾਰੀ ਹੁਕਮ (G.O. Ms. No. 366) ਦੇ ਅਨੁਸਾਰ, ਪਹਿਲੇ 1.8 ਕਿਲੋਮੀਟਰ ਲਈ ਘੱਟੋ-ਘੱਟ ਕਿਰਾਇਆ 50 ਰੁਪਏ ਨਿਰਧਾਰਤ ਕੀਤਾ, ਜਦੋਂ ਕਿ ਉਸ ਤੋਂ ਬਾਅਦ ਹਰੇਕ ਵਾਧੂ ਕਿਲੋਮੀਟਰ ਲਈ 25 ਰੁਪਏ ਦਾ ਚਾਰਜ ਲਿਆ ਜਾਵੇਗਾ।
ਇਹ ਵੀ ਪੜ੍ਹੋ : 1 ਨਵੰਬਰ ਤੋਂ ਬਦਲੇਗਾ ਸਕੂਲਾਂ ਦਾ ਸਮਾਂ, ਚੰਡੀਗੜ੍ਹ 'ਚ ਵਧਦੀ ਠੰਡ ਦੇ ਮੱਦੇਨਜ਼ਰ ਲਿਆ ਫੈਸਲਾ
ਇਹ ਨੋਟੀਫਿਕੇਸ਼ਨ ਮੋਟਰ ਵਾਹਨ ਐਕਟ, 1988 ਦੀ ਧਾਰਾ 67 ਤਹਿਤ ਜਾਰੀ ਕੀਤਾ ਗਿਆ ਹੈ। ਸਰਕਾਰ ਨੇ ਪਹਾੜੀ ਖੇਤਰਾਂ (ਘਾਟਾਂ) ਲਈ ਘੱਟੋ-ਘੱਟ ਕਿਰਾਏ ਦਾ 1.2 ਗੁਣਾ ਕਿਰਾਇਆ ਤੈਅ ਕੀਤਾ ਹੈ, ਜਿਸਦਾ ਸ਼ੁਰੂਆਤੀ ਕਿਰਾਇਆ ₹60 ਹੈ। ਇਸ ਤੋਂ ਇਲਾਵਾ ਪਹਾੜੀ ਇਲਾਕਿਆਂ ਵਿੱਚ ਪ੍ਰਤੀ ਕਿਲੋਮੀਟਰ ₹30 ਦਾ ਵਾਧੂ ਚਾਰਜ ਲਗਾਇਆ ਗਿਆ ਹੈ। ਨਵੀਆਂ ਦਰਾਂ ਦੇ ਤਹਿਤ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਦਾ ਕਿਰਾਇਆ ਆਮ ਕਿਰਾਏ ਨਾਲੋਂ 1.5 ਗੁਣਾ ਹੋਵੇਗਾ। ਇਸ ਤੋਂ ਇਲਾਵਾ 1 ਰੁਪਏ ਪ੍ਰਤੀ ਮਿੰਟ ਦਾ 'ਉਡੀਕ ਚਾਰਜ' ਵੀ ਤੈਅ ਕੀਤਾ ਗਿਆ ਹੈ। ਇਹ ਨੋਟੀਫਿਕੇਸ਼ਨ ਗ੍ਰਹਿ ਵਿਭਾਗ ਦੁਆਰਾ 25 ਅਗਸਤ, 2013 ਅਤੇ 16 ਅਕਤੂਬਰ, 2014 ਨੂੰ ਜਾਰੀ ਕੀਤੇ ਗਏ ਪਹਿਲਾਂ ਦੇ ਨੋਟੀਫਿਕੇਸ਼ਨਾਂ ਦੀ ਥਾਂ ਲਵੇਗਾ।
ਇਹ ਵੀ ਪੜ੍ਹੋ : ਹੋਟਲ ਦੇ ਕਮਰੇ 'ਚ ਵੜਦੇ ਸਾਰ ਹੀ ਚੂੜੇ ਵਾਲੀ ਕੁੜੀ ਦੇ ਨਿਕਲੇ ਸਾਹ, ਵਿਆਹ ਦੇ 4 ਮਹੀਨੇ ਬਾਅਦ ਉੱਜੜ ਗਿਆ ਘਰ
ਇਸਨੇ ਸਟੇਟ ਟ੍ਰਾਂਸਪੋਰਟ ਅਥਾਰਟੀ ਅਤੇ ਤਾਮਿਲਨਾਡੂ ਦੇ ਸਬੰਧਤ ਖੇਤਰੀ ਟ੍ਰਾਂਸਪੋਰਟ ਅਥਾਰਟੀਆਂ ਨੂੰ ਚੇਨਈ ਮੈਟਰੋਪੋਲੀਟਨ ਖੇਤਰ ਅਤੇ ਰਾਜ ਦੇ ਹੋਰ ਹਿੱਸਿਆਂ ਵਿੱਚ ਚੱਲਣ ਵਾਲੇ ਆਟੋ-ਰਿਕਸ਼ਾ ਲਈ ਇਸ ਨਵੇਂ ਕਿਰਾਇਆ ਢਾਂਚੇ ਨੂੰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਜ਼ਿਕਰਯੋਗ ਹੈ ਕਿ ਤਾਮਿਲਨਾਡੂ ਸਰਕਾਰ ਨੇ ਆਟੋ-ਰਿਕਸ਼ਾ ਦੇ ਕਿਰਾਏ ਵਧਾ ਦਿੱਤੇ ਹਨ, ਕਿਉਂਕਿ ਪਿਛਲੇ 13 ਸਾਲਾਂ (25 ਅਗਸਤ, 2013 ਤੋਂ) ਦਰਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਸੀ, ਜਦੋਂ ਕਿ ਇਸ ਦੌਰਾਨ ਆਟੋ ਚਾਲਕਾਂ ਲਈ ਸੰਚਾਲਨ ਲਾਗਤ ਵਿੱਚ ਕਾਫ਼ੀ ਵਾਧਾ ਹੋਇਆ ਸੀ। ਤਾਮਿਲਨਾਡੂ ਸਰਕਾਰ ਨੇ 25 ਅਗਸਤ, 2013 ਦੇ ਆਪਣੇ G.O.Ms.No.611 ਆਦੇਸ਼ ਵਿੱਚ ਕਿਹਾ ਹੈ ਕਿ, "ਉਪਰੋਕਤ ਸੁਝਾਵਾਂ ਅਤੇ ਮੰਗਾਂ ਨੂੰ ਧਿਆਨ ਵਿੱਚ ਰੱਖਦੇ ਸਰਕਾਰ ਨੇ ਚੇਨਈ ਮੈਟਰੋਪੋਲੀਟਨ ਖੇਤਰ ਵਿੱਚ ਚੱਲਣ ਵਾਲੇ ਕੰਟਰੈਕਟ ਕੈਰਿਜ ਆਟੋ-ਰਿਕਸ਼ਾ ਦੇ ਕਿਰਾਏ ਦਰਾਂ ਨੂੰ ਸੋਧਣ ਦਾ ਫੈਸਲਾ ਕੀਤਾ ਹੈ।"
ਇਹ ਵੀ ਪੜ੍ਹੋ : Karwa Chauth Moon : ਕਰਵਾਚੌਥ ਦੀ ਰਾਤ ਜਾਣੋ ਕਿੰਨੇ ਵਜੇ ਹੋਵੇਗਾ 'ਚੰਨ ਦਾ ਦੀਦਾਰ'
ਇਸ ਅਨੁਸਾਰ, ਸਰਕਾਰ ਨੇ ਸਟੇਟ ਟ੍ਰਾਂਸਪੋਰਟ ਅਥਾਰਟੀ ਨੂੰ ਚੇਨਈ ਮੈਟਰੋਪੋਲੀਟਨ ਖੇਤਰ ਵਿੱਚ ਚੱਲਣ ਵਾਲੇ ਆਟੋ-ਰਿਕਸ਼ਾ ਲਈ ਕਿਰਾਇਆ ਦਰ 12 ਰੁਪਏ ਪ੍ਰਤੀ ਕਿਲੋਮੀਟਰ ਨਿਰਧਾਰਤ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਤੋਂ ਇਲਾਵਾ ਪਹਿਲੇ 1.8 ਕਿਲੋਮੀਟਰ ਲਈ ਘੱਟੋ-ਘੱਟ ਕਿਰਾਇਆ 25 ਰੁਪਏ, ਹਰ 5 ਮਿੰਟ ਲਈ 3.50 ਰੁਪਏ ਉਡੀਕ ਚਾਰਜ ਅਤੇ ਰਾਤ 11:00 ਵਜੇ ਤੋਂ ਸਵੇਰੇ 5:00 ਵਜੇ ਤੱਕ ਕੁੱਲ ਕਿਰਾਏ ਦਾ 50% ਵਾਧੂ ਚਾਰਜ (ਰਾਤ ਦਾ ਚਾਰਜ) ਲਗਾਇਆ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਆਪਣੀ ਭੈਣ ਨਾ ਹੋਣ ’ਤੇ 184 ਕੁੜੀਆਂ ਦਾ ‘ਭਰਾ’ ਬਣ ਗਿਆ ਕਾਰੋਬਾਰੀ, ਮਜ਼੍ਹਬ ਦੀ ਕੰਧ ਤੋੜ ਕੇ ਕਰਵਾਏ ਵਿਆਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬ੍ਰਿਕਸ ਸੰਸਦੀ ਮੰਚ ਨੇ ਜਾਰੀ ਕੀਤਾ ਸਾਂਝਾ ਐਲਾਨਨਾਮਾ, ਕਿਹਾ- ਅੱਤਵਾਦ ਪ੍ਰਤੀ ਹੋਵੇ ‘ਜ਼ੀਰੋ ਟਾਲਰੈਂਸ’ ਨੀਤੀ
NEXT STORY