ਲਾਸ ਏਂਜਲਸ- ਰਿਐਲਟੀ ਟੀ. ਵੀ. ਸਟਾਰ ਕਿਮ ਕਾਰਦਰਸ਼ੀਆ ਗਰਭਵਤੀ ਹੋਣ ਤੋਂ ਬਾਅਦ ਆਪਣੇ ਵਧੇ ਭਾਰ ਲਈ ਰਬ ਨੂੰ ਦੋਸ਼ੀ ਦੱਸਦੀ ਹੈ। 34 ਸਾਲ ਦੀ ਕਿਮ ਨੇ ਪਿਛਲੇ ਸਾਲ ਜੂਨ ’ਚ ਇਕ ਬੇਟੀ ਨੂੰ ਜਨਮ ਦਿੱਤਾ ਸੀ ਜਿਸ ਦਾ ਨਾਂ ਨਾਰਥ ਵੇਸਟ ਹੈ। ਗਰਭ ਅਵਸਥਾ ਦੌਰਾਨ ਕਿਮ ਦਾ ਭਾਰ ਵੱਧ ਗਿਆ ਸੀ ਅਤੇ ਬੱਚੇ ਦੇ ਜਨਮ ਤੋਂ ਬਾਅਦ ਉਸ ਨੂੰ ਪਹਿਲੇ ਵਾਲੀ ਲੁਕ ਵਾਪਸ ਪਾਉਣ ਲਈ ਕੜੀ ਮਿਹਨਤ ਕਰਨੀ ਪਈ। ਕਿਮ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉ¤ਪਰ ਵਾਲਾ ਉਸ ਨੂੰ ਸੈਕਸੀ ਹੋਣ ਦੀ ਸਜ਼ਾ ਦੇ ਰਿਹਾ ਹੈ। ਕਿਮ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਰਬ ਜਾਣ ਬੁੱਝ ਕੇ ਮੇਰੇ ਨਾਲ ਅਜਿਹਾ ਕਰ ਰਿਹਾ ਹੈ ਕਿ ਕਿਮ ਤੈਨੂੰ ਕੀ ਲੱਗਦਾ ਹੈ ਕਿ ਤੂੰ ਬਹੁਤ ਸੈਕਸੀ ਹੈ। ਹਣ ਦੇਖ ਮੈਂ ਤੇਰੇ ਨਾਲ ਕੀ ਕਰਦਾ ਹਾਂ। ਮੈਂ ਤੇਰੇ ਸਰੀਰਕ ਢਾਂਚੇ ਦਾ ਕੀ ਹਾਲ ਕਰਦਾ ਹਾਂ। ’’ ਕਿਮ ਨੇ ਕਿਹਾ ਕਿ ਉਸ ਨੇ ਕਸਮ ਖਾ ਲਈ ਹੈ ਕਿ ਉਹ ਫਿਰ ਤੋਂ ਗਰਭਵਤੀ ਨਹੀਂ ਹੋਵੇਗੀ।
ਸਾਧਨਾ ਦੀ ਹਾਲਤ ’ਚ ਸੁਧਾਰ, ਹਸਪਤਾਲ ਤੋਂ ਜਲਦੀ ਮਿਲੇਗੀ ਛੁੱਟੀ
NEXT STORY