ਮੁੰਬਈ- ਪੁਰਾਣੇ ਜ਼ਮਾਨੇ ਦੀ ਮਸ਼ਹੂਰ ਅਭਿਨੇਤਰੀ ਸਾਧਨਾ ਨੂੰ ਮੁੰਬਈ ਦੇ ਕੇਜੇ ਸੋਮੈਯਾ ਮੈਡੀਕਲ ਕਾਲਜ ’ਚ ਭਰਤੀ ਕਰਵਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਅਭਿਨੇਤਰੀ ਦੇ ਮੂੰਹ ਦੇ ਜ਼ਖਮਾਂ ਤੋਂ ਖੂਨ ਵਗਣ ਕਾਰਨ ਉਨ੍ਹਾਂ ਨੂੰ ਭਰਤੀ ਕਰਵਾਇਆ ਗਿਆ ਸੀ। ਫਿਲਹਾਲ ਉਨ੍ਹਾਂ ਦੀ ਹਾਲਤ ’ਚ ਸੁਧਾਰ ਹੋ ਰਿਹਾ ਹੈ ਅਤੇ 2 ਦਿਨ ’ਚ ਉਨ੍ਹਾਂ ਨੂੰ ਹਸਪਾਤਲ ਤੋਂ ਛੁੱਟੀ ਮਿਲ ਸਕਦੀ ਹੈ। ਬੁੱਧਵਾਰ ਨੂੰ ਇਸ ਹਸਪਤਾਲ ਦੇ ਕੈਂਪਸ ਦੇ ਏਸ਼ੀਅਨ ਇੰਸਚੀਟਿਊਟ ਆਫ ਆਨਕਲਾਜੀ ’ਚ ਮੂੰਹ ਦੇ ਕੈਂਸਰ ਦੀ ਸਰਜਰੀ ਹੋਈ ਸੀ ਜਿਹੜੀ ਲੱਗਭਗ 9 ਘੰਟਿਆਂ ਤੱਕ ਚੱਲੀ। ਸਾਧਨਾ ਦਾ ਇਲਾਜ ਕਰ ਰਹੇ ਡਾ. ਦੀਪਕ ਪਾਰੇਖ ਨੇ ਦੱਸਿਆ ਕਿ ਸਾਧਨਾ ਦੀ ਹਾਲਤ ਹੁਣ ਸਥਿਰ ਹੈ ਅਤੇ ਉਨ੍ਹਾਂ ਨੂੰ ਇਕ ਜਾਂ ਦੋ ਦਿਨਾਂ ਅੰਦਰ ਛੁੱਟੀ ਮਿਲ ਸਕਦੀ ਹੈ। ਡਾਕਟਰ ਨੇ ਕਿਹਾ, ‘ਉਨ੍ਹਾਂ ਦੀ ਹਾਲਤ ਗੰਭੀਰ ਸੀ ਕਿਉਂਕਿ ਉਨ੍ਹਾਂ ਦੇ ਮੂੰਹ ਦੇ ਜ਼ਖਮਾਂ ਤੋਂ ਖੂਨ ਵਗ ਰਿਹਾ ਸੀ। ਉਨ੍ਹਾਂ ਦੀ ਖਰਾਬ ਹਾਲਤ ਨੂੰ ਦੇਖਦੇ ਹੋਏ ਸਾਨੂੰ ਤੁੰਰਤ ਸਰਜਰੀ ਕਰਨੀ ਪਈ। ਆਪਰੇਸ਼ਨ ਸਫਲ ਰਿਹਾ ਅਤੇ ਉਨ੍ਹਾਂ ’ਤੇ ਦਵਾਈਆਂ ਦਾ ਪ੍ਰਭਾਵ ਦਿਖ ਰਿਹਾ ਹੈ। ਜਾਣਕਾਰੀ ਮਿਲੀ ਹੈ ਕਿ ਸਾਧਨਾ ਦੀ ਭਤੀਜੀ ਗੀਤਾ ਅਤੇ ਅਭਿਨੇਤਾ ਆਫਤਾਬ ਸ਼ਿਵਾਸਾਨੀ ਅਭਿਨੇਤਰੀ ਦੀਆਂ ਸਾਰੀਆਂ ਜ਼ਰੂਰਤਾਂ ਦਾ ਧਿਆਨ ਰੱਖ ਰਹੇ ਹਨ।
ਬੇਟੀ ਨੂੰ ਨਹੀਂ ਪਸੰਦ ਆਉਂਦੀਆਂ ਕਾਜੋਲ ਦੀਆਂ ਫਿਲਮਾਂ
NEXT STORY