ਟੋਰਾਂਟੋ-(ਹੀਰਾ ਰੰਧਾਵਾ)-ਬੀਤੇ ਦਿਨੀਂ ਟੋਰਾਂਟੋ ਖੇਤਰ 'ਚ ਭਾਰੀ ਬਰਫਬਾਰੀ ਕਾਰਨ 200 ਤੋਂ ਵੱਧ ਹਾਦਸੇ ਹੋਏ। ਬਹੁਤ ਸਾਰੀਆਂ ਗੱਡੀਆਂ ਬਰਫ 'ਚ ਫਸੀਆਂ ਰਹੀਆਂ। ਸਥਾਨਕ ਪੀਅਰਸਨ ਹਵਾਈ ਅੱਡੇ ਤੋਂ ਜਾਣ ਵਾਲੀਆਂ 100 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਸ਼ੁੱਕਰਵਾਰ ਦੀ ਸਵੇਰ ਤੱਕ ਸੜਕਾਂ 'ਤੇ ਪਈ 30 ਸੈਂਟੀਮੀਟਰ ਤੱਕ ਬਰਫ ਨੂੰ ਸਾਫ ਕਰ ਲਿਆ ਗਿਆ। ਵੀਕਐਂਡ 'ਤੇ ਮੌਸਮ ਫਿਰ ਚਾਰ ਡਿਗਰੀ ਤੱਕ ਗਰਮ ਹੋਣ ਜਾ ਰਿਹਾ ਹੈ।
ਵਿਵਾਦਾਂ 'ਚ ਘਿਰੀ ਛੋਟੀ ਉਮਰ ਦੀ ਸੁਪਰ ਮਾਡਲ
NEXT STORY