ਜਲੰਧਰ : ਫੇਸਬੁੱਕ 'ਤੇ ਗੀਤ ਗਾ ਕੇ ਮਸ਼ਹੂਰ ਹੋਏ ਦਰਸ਼ਨ ਲੱਖੇਵਾਲਾ ਦੀ ਆਵਾਜ਼ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਦਰਸ਼ਨ ਦੇ ਤਿੰਨ ਗਾਣੇ 'ਨੰਗ ਪੁਣੇ ਦਾ ਬੁਖਾਰ', 'ਯਾਰਾਂ ਦੇ ਅਹਿਸਾਨ' ਤੇ 'ਤੇਰੀ ਚੜ੍ਹਦੀ ਜਵਾਨੀ' ਨੂੰ ਲੋਕਾਂ ਵਲੋਂ ਲੱਖਾਂ ਦੀ ਗਿਣਤੀ ਵਿਚ ਲਾਈਕ ਆ ਰਹੇ ਹਨ। ਇਨ੍ਹਾਂ ਗੀਤਾਂ ਨੂੰ ਫੇਸਬੁੱਕ, ਵਟਸਐਪ ਅਤੇ ਯੂਟਿਊਬ 'ਤੇ ਖੂਬ ਦੇਖਿਆ ਅਤੇ ਸ਼ੇਅਰ ਕੀਤਾ ਜਾ ਰਿਹਾ ਹੈ।
ਆਪਣੀ ਖੂਬਸੂਰਤ ਆਵਾਜ਼ ਤੇ ਗਾਇਕੀ ਰਾਹੀਂ ਵੱਡੀਆਂ-ਵੱਡੀਆਂ ਹਸਤੀਆਂ ਅਤੇ ਲੋਕਾਂ ਨੂੰ ਆਪਣਾ ਮੁਰੀਦ ਬਣਾਉਣ ਵਾਲਾ ਦਰਸ਼ਨ ਲੱਖੇਵਾਲਾ ਹੁਣ ਖੁਦ ਵੀ ਆਪਣੇ ਦਰਸ਼ਕਾਂ ਦਾ ਮੁਰੀਦ ਹੋ ਗਿਆ ਹੈ। ਜੀ ਹਾਂ, ਦਰਸ਼ਕਾਂ ਦੇ ਇਸੇ ਪਿਆਰ ਨੂੰ ਦੇਖਦੇ ਹੋਏ ਦਰਸ਼ਨ ਨੇ ਇਕ ਵੀਡੀਓ ਰਾਹੀਂ ਸਾਰਿਆਂ ਦਾ ਧੰਨਵਾਦ ਕੀਤਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਨਵੇਂ ਗੀਤ ਲੋਕਾਂ ਦੇ ਰੂ-ਬ-ਰੂ ਕਰਨ ਦਾ ਵਾਅਦਾ ਵੀ ਕੀਤਾ ਹੈ।
ਕੱਲ ਤੱਕ ਜਿਹੜਾ ਕਲਾਕਾਰ ਦੁਨੀਆ ਦੀਆਂ ਨਜ਼ਰਾਂ ਤੋਂ ਲੁਕਿਆ ਹੋਇਆ ਸੀ, ਅੱਜ ਉਸ ਨੂੰ ਦੇਸ਼ 'ਚੋਂ ਹੀ ਨਹੀਂ ਸਗੋਂ ਵਿਦੇਸ਼ਾਂ 'ਚੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜੋ ਦਰਸ਼ਨ ਲਈ ਸਭ ਤੋਂ ਵੱਡੀ ਉਪਲੱਬਧੀ ਹੈ।
ਨਵੀਂ ਲੁੱਕ ਨਾਲ ਵਾਪਸੀ ਕਰ ਰਿਹੈ ਤੁਹਾਡਾ ਆਪਣਾ ਯੋ ਯੋ ਹਨੀ ਸਿੰਘ (ਵੀਡੀਓ)
NEXT STORY