ਫਿਰੋਜ਼ਪੁਰ : ਬਲਾਤਕਾਰ ਦੀਆਂ ਵੱਧ ਰਹੀਆਂ ਵਾਰਦਾਤਾਂ ਤੋਂ ਪੰਜਾਬ ਸੂਬਾ ਵੀ ਅਣਛੋਹਿਆ ਨਹੀਂ ਹੈ। ਇਥੇ ਵੀ ਨਿਤ ਦਿਨ ਕਿਤੇ ਨਾ ਕਿਤੇ ਕੋਈ ਨਾ ਕੋਈ ਮਜਲੂਮ ਬਲਾਤਕਾਰ ਦੀ ਸ਼ਿਕਾਰ ਹੋ ਹੀ ਜਾਂਦੀ ਹੈ। ਅਜਿਹਾ ਹੀ ਇਕ ਮਾਮਲਾ ਫਿਰੋਜ਼ਪੁਰ ਜ਼ਿਲੇ ਦਾ ਵੀ ਹੈ, ਜਿਥੇ ਬਸ ਦੀ ਉਡੀਕ ਕਰ ਰਹੀ ਇਕ ਔਰਤ ਨੂੰ ਕੁਝ ਲੋਕ ਕਾਰ 'ਚ ਪਾ ਕੇ ਲੈ ਗਏ ਅਤੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ।
ਖ਼ਬਰ ਮੁਤਾਬਿਕ ਫਿਰੋਜ਼ਪੁਰ 'ਚ ਸਥਿਤ ਗੋਲਬਾਗ ਦੀ ਰਹਿਣ ਵਾਲੀ ਪੀੜਤਾ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੱਸਿਆ 9 ਦਸੰਬਰ ਨੂੰ ਸ਼ਾਮ ਚਾਰ ਵਜੇ ਉਹ ਪਿੰਡ ਝਾਵਲਾ ਜਾਣ ਲਈ ਬਸ ਦੀ ਉਡੀਕ ਕਰ ਰਹੀ ਸੀ। ਉਸੇ ਸਮੇਂ ਇਕ ਕਾਰ 'ਤੇ ਚਾਰ ਵਿਅਕਤੀ ਆਏ ਅਤੇ ਉਸ ਨੂੰ ਜ਼ਬਰਦਸਤੀ ਚੁੱਕ ਕੇ ਕਾਰ 'ਚ ਲੈ ਗਏ। ਪਿੰਡ ਮਾੜੇ ਕਲਾਂ ਢਾਣੀ ਲਿਆ ਕੇ ਦੋਸ਼ੀਆਂ ਨੇ ਸਾਰੀ ਰਾਤ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। 10 ਦਸੰਬਰ ਨੂੰ ਦੋਸ਼ੀ ਉਸ ਨੂੰ ਕਾਰ 'ਚ ਬਿਠਾ ਕੇ ਪਿੰਡ ਗੁਦੜਡੰਡੀ ਛੱਡ ਗਏ। ਕਿਸੇ ਤਰ੍ਹਾਂ ਪੀੜਤਾ ਆਪਣੇ ਘਰ ਪਹੁੰਚੀ ਅਤੇ ਆਪਣੇ ਪਰਿਵਾਰ ਨੂੰ ਹੱਡਬੀਤੀ ਸੁਣਾਈ। ਪੀੜਤਾ ਨੇ ਚਾਰੇ ਦੋਸ਼ੀਆਂ ਨੂੰ ਪਛਾਣ ਲਿਆ ਸੀ। ਸਾਰੀ ਰਾਤ ਦੁਸ਼ਕਰਮ ਕਰਨ ਪਿੱਛੋਂ ਦੋਸ਼ੀ ਅਗਲੇ ਦਿਨ ਪਿੰਡ ਗੁਦੜਡੰਡੀ ਕੋਲ ਪੀੜਤਾ ਨੂੰ ਵਾਪਸ ਛੱਡ ਗਏ। ਉਧਰ ਥਾਣਾ ਗੁਰੂ ਹਰਸਹਾਏ ਪੁਲਸ ਨੇ ਪੀੜਤਾ ਦੇ ਬਿਆਨ 'ਤੇ ਚਾਰਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀਆਂ ਦੇ ਨਾਂ ਜਗਜੀਤ ਸਿੰਘ, ਕਿਰਪਾਲ ਸਿੰਘ, ਜਰਨੈਲ ਸਿੰਘ ਅਤੇ ਹਰਦੀਪ ਸਿੰਘ ਹਨ। ਖੈਰ, ਸਾਰੇ ਦੋਸ਼ੀ ਇਸ ਵੇਲੇ ਫਰਾਰ ਦੱਸੇ ਜਾ ਰਹੇ ਹਨ ਅਤੇ ਪੁਲਸ ਉਨ੍ਹਾਂ ਦੀ ਭਾਲ ਕਰ ਰਹੀ ਹੈ।
ਸਾਰਿਆਂ ਨੂੰ ਆਪਣਾ ਮੁਰੀਦ ਬਣਾਉਣ ਵਾਲਾ ਦਰਸ਼ਨ ਹੁਣ ਆਪ ਹੋਇਆ ਮੁਰੀਦ (ਵੀਡੀਓ)
NEXT STORY