ਸਪੋਰਟਸ ਡੈਸਕ- ਸਾਬਕਾ ਭਾਰਤੀ ਸਪਿੰਨਰ ਰਵਿਚੰਦਰਨ ਅਸ਼ਵਿਨ ਨੇ ਵੈਸਟਇੰਡੀਜ਼ ਵਿਰੁੱਧ ਮੌਜੂਦਾ ਟੀ-20 ਲੜੀ ’ਚ ਕੁਲਦੀਪ ਯਾਦਵ ਨੂੰ ਅੰਤਿਮ-11 ’ਚੋਂ ਬਾਹਰ ਕਰਨ ਦੇ ਫੈਸਲੇ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਇਹ ਬਹੁਤ ਹੈਰਾਨੀ ਭਰਿਆ ਫੈਸਲਾ ਹੈ ਕਿਉਂਕਿ ਵੈਸਟਇੰਡੀਜ਼ ਦੇ ਬੱਲੇਬਾਜ਼ ਕੁਲਦੀਪ ਦੀ ਗੂਗਲੀ ਅਤੇ ਲੈੱਗ ਸਪਿੰਨ ਨੂੰ ਸਮਝਣ ’ਚ ਸੰਘਰਸ਼ ਕਰ ਰਹੇ ਹਨ।
ਅਸ਼ਵਿਨ ਨੇ ਕਿਹਾ ਕਿ ਅਜਿਹੇ ’ਚ ਜੇਕਰ ਤੁਸੀਂ ਕੁਲਦੀਪ ਨੂੰ ਅੰਤਿਮ-11 ’ਚੋਂ ਬਾਹਰ ਰੱਖਦੇ ਹੋ ਤਾਂ ਇਹ ਸਮਝਦਾਰੀ ਭਰਿਆ ਫੈਸਲਾ ਨਹੀਂ ਕਿਹਾ ਜਾ ਸਕਦਾ। ਇਹ ਅਸਲ ’ਚ ਹੈਰਾਨ ਕਰਨ ਵਾਲਾ ਹੈ ਕਿਉਂਕਿ ਮੈਨੂੰ ਲੱਗਦਾ ਹੈ ਕਿ ਉਸ ਦੀ ਮੌਜੂਦਗੀ ਨਾਲ 15 ਤੋਂ 20 ਦੌੜਾਂ ਦਾ ਫਰਕ ਪੈ ਸਕਦਾ ਹੈ।
ਉਸ ਨੇ ਅੱਗੇ ਕਿਹਾ ਕਿ ਮੈਨੂੰ ਸੱਚ ’ਚ ਬਹੁਤ ਹੈਰਾਨੀ ਹੋਈ। ਕੁਲਦੀਪ ਨੂੰ ਇੰਦੌਰ ’ਚ ਟੀਮ ’ਚ ਨਹੀਂ ਰੱਖਿਆ ਗਿਆ। ਮੈਂ ਇਸ ਫੈਸਲੇ ਦਾ ਸਮਰਥਨ ਕਰਦਾ ਹਾਂ ਕਿਉਂਕਿ ਉੱਥੇ ਮੈਦਾਨ ਛੋਟਾ ਹੈ ਪਰ ਜੇਕਰ ਤੁਸੀਂ ਇਹ ਸੋਚਦੇ ਹੋ ਕਿ ਰਾਂਚੀ ’ਚ ਭਾਰਤ ਨੂੰ ਕੁਲਦੀਪ ਦੇ ਕਾਰਨ ਹਾਰ ਮਿਲੀ ਤਾਂ ਇਹ ਸਰਾਸਰ ਗਲਤ ਹੈ।
TEAM INDIA 'ਚ ਵੱਡਾ ਬਦਲਾਅ: ਧਾਕੜ ਖਿਡਾਰੀ ਦੀ 4 ਸਾਲਾਂ ਬਾਅਦ ਵਾਪਸੀ, ਪੰਜਾਬ ਦਾ PLAYER ਬਾਹਰ!
NEXT STORY