ਜਲੰਧਰ— ਤਕਨੀਕ ਨੇ ਸਾਡੇ ਜੀਵਨ ਦੇ ਹਰ ਪਹਿਲੂ 'ਤੇ ਆਪਣਾ ਪ੍ਰਭਾਵ ਛੱਡਿਆ ਹੈ ਅਤੇ ਹਰ ਕੰਮ ਕਰਨ ਲਈ ਬੰਦੇ ਦੀ ਥਾਂ ਇਕ ਨਵਾਂ ਬਦਲ ਪੇਸ਼ ਕੀਤਾ ਹੈ। ਹੁਣ ਮਕਾਨ ਦੀ ਉਸਾਰੀ ਨੂੰ ਹੀ ਲੈ ਲਓ। ਇਕ ਮਕਾਨ ਨੂੰ ਤਿਆਰ ਕਰਨ ਲਈ ਮਿਸਤਰੀਆਂ ਦੀ ਲੋੜ ਹੁੰਦੀ ਹੈ ਅਤੇ ਉਹ ਵੀ ਕਈ ਮਹੀਨੇ ਲਗਾ ਕੇ ਤੁਹਾਡੇ ਸੁਪਨਿਆਂ ਦਾ ਘਰ ਜਾਂ ਇਮਾਰਤਾਂ ਤਿਆਰ ਕਰਦੇ ਸਨ। ਤੇ ਜਦੋਂ ਗੱਲ ਆਉਂਦੀ ਹੈ ਤਿਆਰ ਮਕਾਨਾਂ ਨੂੰ ਪਲਸਤਰ ਕਰਨ ਦੀ ਤਾਂ ਮਿਸਤਰੀਆਂ ਦਾ ਹੱਥ ਹੋਰ ਵੀ ਢਿੱਲਾ ਹੋ ਜਾਂਦਾ ਹੈ ਪਰ ਹੁਣ ਤਿਆਰ ਮਕਾਨ ਬਹੁਤ ਹੀ ਜਲਦ ਪਲਸਤਰ ਹੋਣਗੇ ਤੇ ਇਸ ਕੰਮ ਨੂੰ ਅੰਜ਼ਾਮ ਦੇਵੇਗੀ ਪਲਸਤਰ ਵਾਲੀ ਮਸ਼ੀਨ। ਹੈਰਾਨ ਹੋ ਗਏ ਨਾ। ਵਿਦੇਸ਼ਾਂ ਵਿਚ ਤਾਂ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਸ਼ੁਰੂ ਵੀ ਹੋ ਗਈ ਹੈ। ਮਸ਼ੀਨ ਵਿਚ ਸੀਮੈਂਟ ਭਰਨ ਤੋਂ ਬਾਅਦ ਇਸ ਨੂੰ ਚਾਲੂ ਕਰ ਦਿੱਤਾ ਜਾਂਦਾ ਹੈ ਅਤੇ ਇਹ ਮਿੰਟਾਂ ਵਿਚ ਕੰਧਾਂ ਪਲਸਤਰ ਕਰ ਦਿੰਦੀ ਹੈ। ਵੀਡੀਓ 'ਚ ਤੁਸੀਂ ਵੀ ਦੇਖੋ ਕਿ ਕਿਵੇਂ ਇਕ ਮਸ਼ੀਨ ਮਿੰਟੋਂ-ਮਿੰਟੀ ਕੰਧਾਂ ਨੂੰ ਪਲਸਤਰ ਕਰਨ ਦਾ ਕੰਮ ਨਿਬੇੜ ਰਹੀ ਹੈ। ਇਹ ਵੀਡੀਓ ਦੇਖ ਕੇ ਤਾਂ ਤੁਸੀਂ ਵੀ ਇਹ ਹੀ ਕਹੋਗੇ 'ਵਾਹ ਨੀਂ ਤਕਨੀਕੇ, ਨਹੀਂ ਰੀਸਾਂ ਤੇਰੀਆਂ।
ਟੋਰਾਂਟੋ 'ਚ ਭਾਰੀ ਬਰਫਬਾਰੀ ਕਾਰਨ ਵਾਪਰੇ 200 ਤੋਂ ਵੱਧ ਹਾਦਸੇ
NEXT STORY