ਨਵੀਂ ਦਿੱਲੀ- ਜਨਤਕ ਖੇਤਰ ਦੀ ਕੋਲ ਇੰਡੀਆ ਦੀਆਂ ਟ੍ਰੇਡ ਯੂਨੀਅਨਾਂ ਨੇ ਲੋਕਸਭਾ 'ਚ ਪਾਸ ਕੋਲਾ ਖਾਨ ਬਿਲ ਨੂੰ ਖੇਤਰ ਦੇ ਨਿਜੀਕਰਨ ਦੀ ਦਿਸ਼ਾ 'ਚ ਕਦਮ ਦੱਸਿਆ ਹੈ। ਯੂਨੀਅਨਾਂ ਨੇ ਕਿਹਾ ਕਿ ਇਸ ਨਾਲ ਕੋਲ ਇੰਡੀਆ ਦੇ ਹਿਤ ਪ੍ਰਭਾਵਿਤ ਹੋਣਗੇ। ਯੂਨੀਅਨਾਂ ਨੇ ਕਿਹਾ ਕਿ ਉਹ 15 ਦਸੰਬਰ ਨੂੰ ਬੈਠਕ 'ਚ ਇਸ ਤਰ੍ਹਾਂ ਦੇ ਕਿਸੇ ਵੀ ਕਦਮ ਦਾ ਵਿਰੋਧ ਕਰਨ ਦੇ ਲਈ ਰਣਨੀਤੀ ਤਿਆਰ ਕਰਨਗੀਆਂ।
ਰਾਸ਼ਟਰੀ ਕੋਲਾ ਖਦਾਨ ਮਜ਼ਦੂਰ ਸੰਘ ਨੇ ਕਿਹਾ ਕਿ ਕੋਲ ਇੰਡੀਆ ਦੀ ਪੰਜ ਟ੍ਰੇਡ ਯੂਨੀਅਨਾਂ ਇੰਟਕ, ਬੀ.ਐੱਮ.ਐੱਸ., ਐੱਚ.ਐੱਮ.ਐੱਸ., ਏਟਕ ਅਤੇ ਸੀਟੂ ਨੇ ਕੋਲਾ ਖੇਤਰ ਦੇ ਨਿਜੀਕਰਨ ਦੇ ਕਿਸੇ ਵੀ ਕਦਮ ਦਾ ਵਿਰੋਧ ਕੀਤਾ ਹੈ। ਟ੍ਰੇਡ ਯੂਨੀਅਨ ਨੇ ਇਕ ਬਿਆਨ 'ਚ ਕਿਹਾ ਕਿ ਇਹ ਮੰਦਭਾਗਾ ਹੈ ਕਿ ਸਰਕਾਰ ਨੇ ਲੋਕਸਭਾ 'ਚ ਬਿਲ ਨੂੰ ਪਾਸ ਕਰਨ ਤੋਂ ਪਹਿਲੇ ਯੂਨੀਅਨਾਂ ਤੋਂ ਵਿਚਾਰ-ਵਟਾਂਦਰਾ ਨਹੀਂ ਕੀਤਾ ਹੈ।
ਸਰੀਰਕ ਤੌਰ 'ਤੇ ਅਸਮਰਥ ਯਾਤਰੀਆਂ ਦੇ ਲਈ ਈ-ਟਿਕਟਿੰਗ ਸਹੂਲਤ
NEXT STORY