ਨਵੀਂ ਦਿੱਲੀ- ਬਾਜ਼ਾਰ 'ਚ ਲਿਸਟਿਡ ਫਰਜ਼ੀ ਕੰਪਨੀਆਂ ਦੀ ਹੁਣ ਖੈਰ ਨਹੀਂ। ਸੇਬੀ ਨੇ ਅਜਿਹੀਆਂ 104 ਕੰਪਨੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਦੇ ਮੁਤਾਬਕ ਇਹ ਕੰਪਨੀਆਂ ਸਿਰਫ ਕਾਗਜ਼ 'ਤੇ ਹਨ ਅਤੇ ਫਿਰ ਵੀ ਇਨ੍ਹਾਂ 'ਚ ਟ੍ਰੇਡਿੰਗ ਜਾਰੀ ਹੈ।
ਸੂਤਰਾਂ ਦੇ ਮੁਤਾਬਕ ਅਜਿਹੀਆਂ ਕੰਪਨੀਆਂ ਸਿਰਫ ਕਾਗਜ਼ 'ਤੇ ਹੀ ਹਨ ਜਿਨ੍ਹਾਂ 'ਚ ਪਰਲ ਐਗ੍ਰੀਕਲਚਰ, ਪਰਲ ਇੰਲੈਕਟ੍ਰਾਨਿਕਸ, ਧਨਲੀਲਾ ਇਨਵੈੱਸਟ, ਰੈੱਡਫੋਰਡ, ਕੈਪੀਟਲ , ਗ੍ਰੀਨ ਕ੍ਰੈੱਸਟ, ਏਸ਼ੀਅਨਲਕ ਕੈਪੀਟਲ, ਮਹਾਨ ਇੰਡਸਟ੍ਰੀਜ਼, ਪ੍ਰਭਾਵ ਇੰਸਟ੍ਰੀਜ਼, ਸ਼੍ਰੀ ਗਣੇਸ਼ ਸਪੀਨਰਸ ਜਿਹੀਆਂ 104 ਕੰਪਨੀਆਂ ਸ਼ਾਮਲ ਹਨ। ਸੂਤਰਾਂ ਦੇ ਮੁਤਾਬਕ ਸੇਬੀ ਇਨ੍ਹਾਂ ਕੰਪਨੀਆਂ ਦੇ ਟ੍ਰੇਡ ਤੋਂ ਫਾਇਦਾ ਲੈਣ ਵਾਲਿਆਂ 'ਤੇ ਵੀ ਕਾਰਵਾਈ ਕਰੇਗੀ।
ਕੋਲਾ ਬਿਲ ਦੇ ਖਿਲਾਫ ਕੋਲ ਇੰਡੀਆ ਦੀਆਂ ਯੂਨੀਅਨਾਂ ਦੀ ਬੈਠਕ 15 ਦਸੰਬਰ ਨੂੰ
NEXT STORY