ਮੈਲਬੋਰਨ-(ਮਨਦੀਪ ਸਿੰਘ ਸੈਣੀ)-ਸਾਲ 1984 'ਚ ਵਾਪਰੇ ਸਿੱਖ ਘੱਲੂਘਾਰੇ ਦੀ ਯਾਦ 'ਚ ਮੈਲਬੋਰਨ ਦੇ ਫੈਡਰੇਸ਼ਨ ਸੁਕੇਅਰ ਤੇ ਯਾਦਗਾਰੀ ਮਾਰਚ ਕੱਢਿਆ ਗਿਆ, ਜਿਸ 'ਚ ਆਸਟ੍ਰੇਲੀਆ ਦੇ ਸਾਰੇ ਸ਼ਹਿਰਾਂ ਤੋਂ ਸਿੱਖ ਸੰਗਤਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ। ਸ਼ਨੀਵਾਰ ਨੂੰ ਮੈਲਬੋਰਨ ਦੀ ਸਟੇਟ ਲਾਇਬਰੇਰੀ ਤੋਂ ਸਿੱਖ ਸੰਗਤਾਂ ਵਲੋਂ ਸ਼ਾਂਤਮਈ ਮਾਰਚ ਕੱਢਿਆ ਗਿਆ ਜੋ ਕਿ ਫੈਡਰੇਸ਼ਨ ਸੁਕੇਅਰ 'ਤੇ ਖਤਮ ਹੋਇਆ। ਇਸ ਮੌਕੇ ਅਮਰੀਕਾ ਤੋਂ ਆਏ ਸਿੱਖ ਵਿਦਵਾਨ ਹਰਿੰਦਰ ਸਿੰਘ, ਜਗਮੀਤ ਸਿੰਘ ਕੈਨੇਡੀਆਈ ਸੰਸਦ ਮੈਂਬਰ ਅਤੇ ਜਤਿੰਦਰ ਸਿੰਘ ਕੈਨੇਡਾ ਨੇ ਆਪਣੇ ਭਾਸ਼ਣਾਂ ਦੌਰਾਨ ਸਿੱਖੀ ਸਿਧਾਂਤਾਂ, ਪ੍ਰਾਪਤੀਆਂ ਤੇ 84 ਨਸਲਕੁਸ਼ੀ ਦੇ ਪਿਛੋਕੜ ਬਾਰੇ ਚਾਨਣਾ ਪਾਇਆ।
ਬੁਲਾਰਿਆਂ ਨੇ ਆਪਣੇ ਭਾਸ਼ਣਾਂ ਦੌਰਾਨ ਕਿਹਾ ਕਿ ਸਿੱਖ ਨਸਲਕੁਸ਼ੀ ਦੇ 30 ਸਾਲ ਬੀਤ ਜਾਣ ਦੇ ਬਾਵਜੂਦ ਹੁਕਮਰਾਨ ਸਰਕਾਰਾਂ ਨੇ ਪੀੜਤ ਸਿੱਖ ਪਰਿਵਾਰਾਂ ਨੂੰ ਇਨਸਾਫ ਦੇਣ ਦੀ ਬਜਾਏ ਦੋਸ਼ੀਆਂ ਨੂੰ ਉੱਚ ਅਹੁਦੇ ਦੇ ਕੇ ਸਿੱਖਾਂ ਨਾਲ ਧਰੋਹ ਕਮਾਇਆ ਹੈ। ਉਨ੍ਹਾਂ ਨੇ ਰੋਸ ਜ਼ਹਰ ਕਰਦਿਆਂ ਕਿਹਾ ਕਿ ਸਿੱਖਾਂ ਨੂੰ ਭਰਮਾਉਣ ਲਈ ਸਮੇਂ ਦੀਆਂ ਸਰਕਾਰਾਂ ਵਲੋਂ ਕਮਿਸ਼ਨ ਬਣਾ ਕੇ ਕੋਝਾ ਮਜ਼ਾਕ ਕੀਤਾ ਜਾਂਦਾ ਰਿਹਾ ਹੈ, ਜਿਸ ਕਰਕੇ ਪੀੜਤ ਪਰਿਵਾਰ ਇਨਸਾਫ ਲਈ ਦਰ-ਦਰ ਧੱਕੇ ਖਾਣ ਲਈ ਮਜ਼ਬੂਰ ਹਨ ਤੇ ਦੋਸ਼ੀ ਸ਼ਰੇਆਮ ਘੁੰਮ-ਫਿਰ ਕੇ ਕਾਨੂੰਨ ਦਾ ਮਜ਼ਾਕ ਬਣਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਨਸਲਕੁਸ਼ੀ ਮੁੱਦੇ ਨੂੰ ਕੌਮਾਂਤਰੀ ਪੱਧਰ 'ਤੇ ਹੋਰ ਦੇਸ਼ਾਂ ਦੇ ਧਿਆਨ 'ਚ ਲਿਆਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਅਮਰੀਕਾ ਤੋਂ ਡਾਕਟਰ ਅਮਰਜੀਤ ਸਿੰਘ ਨੇ ਵੀਡੀਓ ਕਾਨਫਰੰਸ ਰਾਹੀਂ ਸੰਗਤਾਂ ਨੂੰ ਸੰਬੋਧਨ ਕੀਤਾ।
ਇਸ ਯਾਦਗਾਰੀ ਮਾਰਚ ਨੂੰ ਆਸਟ੍ਰੇਲੀਆ ਦੀਆਂ ਮੁੱਖ ਰਾਜਨੀਤਿਕ ਪਾਰਟੀਆਂ ਲੇਬਰ, ਲਿਬਰਲ ਤੇ ਗਰੀਨ ਪਾਰਟੀ ਦੇ ਨੁੰਮਾਇੰਦਿਆਂ ਨੇ ਵੀ ਸੰਬੋਧਨ ਕੀਤਾ ਤੇ ਆਸਟ੍ਰੇਲੀਆਈ ਸੰਸਦ 'ਚ ਪਟੀਸ਼ਨ ਦਰਜ ਕਰਨ ਦਾ ਭਰੋਸਾ ਵੀ ਦਿੱਤਾ। ਇਸ ਮਾਰਚ ਨੂੰ ਸਫਲ ਬਣਾਉਣ 'ਚ ਸੁਪਰੀਮ ਕੌਂਸਲ ਆਫਲ ਆਸਟਰੇਲੀਆ, ਸਮੂਹ ਸਿੱਖ ਸੰਸਥਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਜੱਥੇਬੰਦੀਆਂ ਨੇ ਪੂਰਾ ਸਹਿਯੋਗ ਦਿੱਤਾ। ਇਸ ਮੌਕੇ ਤਾਮਿਲ, ਮੁਸਲਿਮ ਤੇ ਹੋਰ ਭਾਈਚਾਰਿਆਂ ਦੇ ਲੋਕਾਂ ਨੇ ਵੀ ਇਸ ਪ੍ਰੋਗਰਾਮ 'ਚ ਹਿੱਸਾ ਲਿਆ। ਇਸ ਮਾਰਚ ਨੂੰ ਆਸਟ੍ਰੇਲੀਆਈ ਟੀ.ਵੀ. ਤੇ ਰੇਡੀਓ ਚੈਨਲਾਂ ਨੇ ਪ੍ਰਸਾਰਿਤ ਕਰਨ 'ਚ ਖਾਸ ਦਿਲਚਸਪੀ ਵਿਖਾਈ।
ਸਾਊਦੀ ਅਰਬ 'ਚ 10ਵੇਂ ਪਾਕਿਸਤਾਨੀ ਦਾ ਸਿਰ ਕਲਮ
NEXT STORY