ਨਵੀਂ ਦਿੱਲੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਰ. ਐੱਸ. ਐੱਸ. ਕੇਂਦਰੀ ਮੰਤਰੀ ਨਿਰੰਜਨ ਜਿਓਤੀ ਅਤੇ ਭਾਜਪਾ ਐੱਮ. ਪੀ. ਸਾਕਸ਼ੀ ਮਹਾਰਾਜ ਦੇ ਹਾਲੀਆ ਵਾਦ-ਵਿਵਾਦ ਵਾਲੇ ਬਿਆਨਾਂ ਤੋਂ ਨਾਖੁਸ਼ ਹਨ ਅਤੇ ਉਨ੍ਹਾਂ ਨੇ ਪਾਰਟੀ ਦੇ ਇਨ੍ਹਾਂ ਕਾਨੂੰਨਘਾੜਿਆਂ ਨੂੰ ਕਿਹਾ ਹੈ ਕਿ ਉਹ ਸਿਰਫ ਨੰਬਰ ਬਣਾਉਣ ਲਈ ਅਜਿਹੇ ਬਿਆਨਾਂ ਤੋਂ ਗੁਰੇਜ਼ ਕਰਨ ਕਿਉਂਕਿ ਅਜਿਹੀਆਂ ਘਟਨਾਵਾਂ ਨਾਲ ਸਿਰਫ ਸਰਕਾਰ ਦੀ ਹੀ ਦਿੱਖ ਖਰਾਬ ਹੁੰਦੀ ਹੈ। ਉੱਚ ਪੱਧਰੀ ਸੂਤਰਾਂ ਨੇ ਕਿਹਾ ਹੈ ਕਿ ਮਹਾਤਮਾ ਗਾਂਧੀ ਦੇ ਹੱਤਿਆਰੇ ਨੱਥੂ ਰਾਮ ਗੋਡਸੇ ਨੂੰ 'ਰਾਸ਼ਟਰ ਭਗਤ' ਕਹੇ ਜਾਣ 'ਤੇ ਮੋਦੀ ਨੇ ਵੀਰਵਾਰ ਨੂੰ ਸਾਕਸ਼ੀ ਮਹਾਰਾਜ ਨੂੰ ਝਾੜ ਪਾਈ ਅਤੇ ਕਿਹਾ ਕਿ ਜਨਤਾ ਵਿਚ ਬੋਲਣ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੇ ਲਫਜ਼ਾਂ ਨੂੰ ਤੋਲਣਾ ਚਾਹੀਦਾ ਹੈ। ਮਹਾਰਾਜ ਜੋ ਕਿ ਉੱਤਰ ਪ੍ਰਦੇਸ਼ ਵਿਚ ਓਨਾਓ ਤੋਂ ਐੱਮ. ਪੀ. ਹਨ, ਨੇ ਆਪਣੀਆਂ ਇਨ੍ਹਾਂ ਟਿੱਪਣੀਆਂ ਕਾਰਨ ਸ਼ੁੱਕਰਵਾਰ ਨੂੰ ਲੋਕ ਸਭਾ ਵਿਚ ਮੁਆਫੀ ਮੰਗ ਲਈ ਸੀ। ਗਾਂਧੀ ਦੇ ਹੱਤਿਆਰੇ ਦੀ ਮਹਾਰਾਜ ਵਲੋਂ ਸ਼ਲਾਘਾ ਕੀਤੇ ਜਾਣ ਤੋਂ ਮੋਦੀ ਸਰਕਾਰ ਬਹੁਤ ਗੁੱਸੇ ਵਿਚ ਹੈ ਕਿਉਂਕਿ ਪ੍ਰਧਾਨ ਮੰਤਰੀ ਦਾ 'ਸਵੱਛ ਭਾਰਤ' ਪ੍ਰੋਗਰਾਮ ਰਾਸ਼ਟਰਪਿਤਾ ਮਹਾਤਮਾ ਗਾਂਧੀ 'ਤੇ ਹੀ ਕੇਂਦਰਿਤ ਹੈ। ਇਸ ਪ੍ਰੋਗਰਾਮ ਨੂੰ ਮਹਾਤਮਾ ਗਾਂਧੀ ਦੇ ਜਨਮ ਦਿਨ 2 ਅਕਤੂਬਰ ਨੂੰ ਹੀ ਸ਼ੁਰੂ ਕੀਤਾ ਗਿਆ ਸੀ।
ਲੱਖਾਂ ਮਰੀਜ਼ਾਂ ਨੂੰ ਰਾਹਤ, ਪੇਨਕਿਲਰਜ਼ ਸਣੇ 52 ਤੇ ਜ਼ਰੂਰੀ ਦਵਾਈਆਂ ਹੋਈਆਂ ਸਸਤੀਆਂ
NEXT STORY