ਜੇ ਰਾਜਨਾਥ ਸਿੰਘ ਕੋਲ ਪੀ. ਐੱਮ. ਮੋਦੀ ਨਾਲ ਨਾਰਾਜ਼ ਹੋਣ ਦੇ ਕਾਰਨ ਹਨ ਤਾਂ ਜ਼ਮੀਨੀ ਆਵਾਜਾਈ ਅਤੇ ਜਹਾਜ਼ਰਾਣੀ ਮੰਤਰੀ ਨਿਤਿਨ ਗਡਕਰੀ ਵੀ ਗੁੱਸੇ ਨਾਲ ਭਰੇ ਪੀਤੇ ਹਨ। ਜ਼ਮੀਨੀ ਆਵਾਜਾਈ ਸਕੱਤਰ ਛਿੱਬਰ ਅਤੇ ਭਾਰਤ ਦੀ ਰਾਸ਼ਟਰੀ ਰਾਜਮਾਰਗ ਅਥਾਰਟੀ ਦੇ ਮੁਖੀ ਆਰ. ਪੀ. ਸਿੰਘ ਆਪਸ ਵਿਚ ਲੜ ਰਹੇ ਹਨ। ਦੋਹਾਂ ਦੀ ਨਿਯੁਕਤੀ ਯੂ. ਪੀ. ਏ. ਵਲੋਂ ਕੀਤੀ ਗਈ ਸੀ। ਜਦਕਿ ਇਕ ਜਿਮਖਾਨਾ ਕਲੱਬ ਦੀ ਰਾਜਨੀਤੀ ਵਿਚ ਰੁੱਝੇ ਹੋਏ ਹਨ ਤਾਂ ਦੂਜੇ ਵੀ ਕਈ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਸੱਤ ਮਹੀਨੇ ਹੋ ਗਏ ਹਨ ਅਤੇ ਮੋਦੀ ਦੋਹਾਂ ਅਫਸਰਾਂ ਵਿਚੋਂ ਕਿਸੇ ਨੂੰ ਵੀ ਨਹੀਂ ਬਦਲ ਰਹੇ। ਇਸ ਨਾਲ ਮੰਤਰਾਲੇ ਵਿਚ ਗਡਕਰੀ ਦਾ ਜੀਣਾ ਮੁਹਾਲ ਹੋ ਗਿਆ ਹੈ ਕਿਉਂਕਿ ਦੋਵੇਂ ਉਨ੍ਹਾਂ ਦੀ ਗੱਲ ਨਹੀਂ ਸੁਣਦੇ ਅਤੇ ਮੀਡੀਆ ਵਿਚ ਕਹਾਣੀਆਂ ਲੀਕ ਕਰਦੇ ਰਹਿੰਦੇ ਹਨ। ਮੋਦੀ ਦੀ ਇਸ ਬਾਰੇ ਗੈਰ ਸਰਗਰਮੀ ਨਤੀਜੇ ਦਿਖਾਉਣ ਵਿਚ ਗਡਕਰੀ ਦੀ ਅਸਫਲਤਾ ਦਾ ਕਾਰਨ ਬਣਦੀ ਹੈ।
ਰਾਜਨਾਥ ਨੂੰ ਕਿਹਾ ਗਿਆ, ਰੇਡੀਓ ਟੈਕਸੀ 'ਤੇ ਪਾਬੰਦੀ ਹਟਾ ਲੈਣ
NEXT STORY