ਸ਼੍ਰੀਨਗਰ/ਰਾਂਚੀ— ਜੰਮੂ-ਕਸ਼ਮੀਰ ਤੇ ਝਾਰਖੰਡ ਵਿਧਾਨ ਸਭਾ ਚੋਣਾਂ ਦੇ ਚੌਥੇ ਪੜਾਅ ਲਈ ਵੋਟਾਂ ਕਲ ਪੈਣਗੀਆਂ। ਜੰਮੂ-ਕਸ਼ਮੀਰ ਦੀਆਂ 18 ਸੀਟਾਂ ਲਈ 182 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਲੋਕ ਕਲ ਕਰਨਗੇ। ਇਨ੍ਹਾਂ ਵਿਚ ਮੁਖ ਮੰਤਰੀ ਅਹੁਦੇ ਦੇ ਦੋ ਉਮੀਦਵਾਰ ਅਤੇ ਵਿਧਾਨ ਸਭਾ ਦੇ ਸਪੀਕਰ ਵੀ ਸ਼ਾਮਲ ਹਨ। ਝਾਰਖੰਡ ਦੀਆਂ 15 ਸੀਟਾਂ ਲਈ ਪੈਣ ਵਾਲੀਆਂ ਵੋਟਾਂ ਵਿਚ ਸਾਬਕਾ ਮੁਖ ਮੰਤਰੀ ਬਾਬੂ ਲਾਲ ਮਰਾਂਡੀ ਅਤੇ 3 ਸਾਬਕਾ ਮੰਤਰੀਆਂ ਦੀ ਕਿਸਮਤ ਦਾ ਫੈਸਲਾ ਵੀ ਹੋਵੇਗਾ। ਜੰਮੂ-ਕਸ਼ਮੀਰ ਦੇ 4 ਜ਼ਿਲਿਆਂ ਸ਼੍ਰੀਨਗਰ, ਅਨੰਤਨਾਗ, ਸ਼ੋਪੀਆਂ ਅਤੇ ਸਾਂਭਾ ਵਿਚ ਪੋਲਿੰਗ ਲਈ 1890 ਪੋਲਿੰਗ ਕੇਂਦਰ ਬਣਾਏ ਗਏ ਹਨ ਜਿਨ੍ਹਾਂ ਵਿਚ 14.73 ਲੱਖ ਲੋਕ ਵੋਟਾਂ ਪਾਉਣਗੇ। ਇਨ੍ਹਾਂ ਦੋਵਾਂ ਸੂਬਿਆਂ ਵਿਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਗੁੱਸੇ ਨਾਲ ਭਰੇ ਪੀਤੇ ਗਡਕਰੀ
NEXT STORY