ਨਵੀਂ ਦਿੱਲੀ— ਪੂਰਬੀ ਉੱਤਰ ਰਾਜ ਮਣੀਪੁਰ ਤੋਂ ਇਕ ਵੱਡੀ ਦਿਲਚਸਪ ਖਬਰ ਆਈ ਹੈ। ਉਥੋਂ ਦੀ ਰਾਜਧਾਨੀ ਇੰਫਾਲ ਦੇ ਚਿੜੀਆਘਰ ਵਿਚ ਇਕ ਵਿਅਕਤੀ ਨੂੰ ਇਕ ਬਾਂਦਰ ਨੂੰ ਸ਼ਰਾਬ ਪਿਲਾਉਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ 'ਤੇ ਜੁਰਮਾਨਾ ਵੀ ਲਗਾਇਆ ਗਿਆ ਹੈ। ਇਕ ਅੰਗਰੇਜ਼ੀ ਅਖਬਾਰ ਨੇ ਮਣੀਪੁਰ ਜ਼ੂ ਦੇ ਡਾਇਰੈਕਟਰ ਜੋਇ ਕੁਮਾਰ ਸਿੰਘ ਦੇ ਹਵਾਲੇ ਤੋਂ ਖਬਰ ਦਿੱਤੀ ਹੈ ਕਿ ਜੋਸ਼ੁਆ ਇਨਬੁਓਨ ਨਾਂ ਦਾ ਇਕ ਵਿਅਕਤੀ ਬੁੱਧਵਾਰ ਨੂੰ ਫੜਿਆ ਗਿਆ। ਉਹ ਚਿੜੀਆਘਰ ਵਿਚ ਇਕ ਬਾਂਦਰ ਨੂੰ ਸ਼ਰਾਬ ਮਿਲਾ ਕੇ ਇਕ ਡ੍ਰਿੰਗ ਪਿਲਾ ਰਿਹਾ ਸੀ। ਉਸ ਨੂੰ ਉਥੋਂ ਦੇ ਮੁਲਾਜ਼ਮਾਂ ਨੇ ਅਜਿਹਾ ਕਰਦੇ ਹੋਏ ਫੜ ਲਿਆ। ਉਹ ਖੁਦ ਵੀ ਸ਼ਰਾਬ ਦੇ ਨਸ਼ੇ ਵਿਚ ਟੱਲੀ ਸੀ।
ਜੰਮੂ-ਕਸ਼ਮੀਰ ਤੇ ਝਾਰਖੰਡ 'ਚ ਚੌਥੇ ਪੜਾਅ ਦੀ ਪੋਲਿੰਗ ਅੱਜ
NEXT STORY