ਰੱਕਾ— ਸੁੰਨੀ ਕੱਟੜਪੰਥੀ ਇਸਲਾਮਿਕ ਸਟੇਟ (ਆਈ. ਐਸ.) ਦਾ ਇਕ ਹੋਰ ਘਿਨੌਣਾ ਚਿਹਰਾ ਦੁਨੀਆ ਦੇ ਸਾਹਮਣੇ ਆਇਆ ਹੈ। ਆਈ. ਐੱਸ. ਨੇ ਗੈਰ ਮੁਸਲਿਮ ਮਹਿਲਾਵਾਂ ਅਤੇ ਬੱਚਿਆਂ ਨੂੰ ਦਾਸ ਬਣਾਉਣ ਅਤੇ ਉਨ੍ਹਾਂ ਦੇ ਨਾਲ ਸਰੀਰਕ ਸੰਬੰਧ ਬਣਾਉਣ ਨੂੰ ਜਾਇਜ਼ ਠਹਿਰਾਇਆ ਹੈ।
ਸੀ. ਐੱਨ. ਐੱਨ. ਦੀ ਰਿਪੋਰਟ ਮੁਤਾਬਕ ਇਸ ਸੰਦੇਸ਼ ਦਾ ਪ੍ਰਚਾਰ ਪਰਚਿਆਂ ਦੇ ਰਾਹੀਂ ਕੀਤਾ ਜਾ ਰਿਹਾ ਹੈ। ਆਈ. ਐਸ. ਦੇ ਇਸ ਪਰਚੇ ਦਾ ਸਿਰਲੇਖ ਹੈ, 'ਮਹਿਲਾ ਦਾਸ ਅਤੇ ਉਨ੍ਹਾਂ ਦੀ ਆਜ਼ਾਦੀ'। ਇਹ ਪਰਚੇ ਅੱਤਵਾਦੀਆਂ ਦੇ ਕਬਜ਼ੇ ਵਾਲੇ ਇਰਾਕ ਦੇ ਸ਼ਹਿਰ ਮੋਸੂਲ ਦੇ ਲੋਕਾਂ ਵਿਚ ਸ਼ੁੱਕਰਵਾਰ ਨੂੰ ਵੰਡੇ ਗਏ। ਇਨ੍ਹਾਂ ਪਰਚਿਆਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਗੈਰ-ਮੁਸਲਿਮ ਮਹਿਲਾਵਾਂ ਅਤੇ ਬੱਚਿਆਂ ਨੂੰ ਵੇਚਿਆ ਜਾ ਸਕਦਾ ਹੈ ਅਤੇ ਕਿਸੇ ਨੂੰ ਗਿਫਟ ਦੇ ਰੂਪ ਵਿਚ ਦਿੱਤਾ ਜਾ ਸਕਦਾ ਹੈ।
ਮੋਸੂਲ ਦੇ ਇਕ ਵਾਸੀ ਨੇ ਆਈ. ਐਸ. ਦੇ ਪਰਚਿਆਂ ਬਾਰੇ ਕਿਹਾ ਕਿ ਉਨ੍ਹਾਂ 'ਚੋਂ ਜ਼ਿਆਦਾਤਰ ਲੋਕ ਇਨ੍ਹਾਂ ਪਰਚਿਆਂ ਨੂੰ ਲੈ ਕੇ ਹੈਰਾਨ ਹਨ ਤੇ ਕੁਝ ਕਰ ਨਹੀਂ ਸਕਦੇ। ਰਿਪੋਰਟਾਂ ਮੁਤਾਬਕ ਸੀਰੀਆ ਅਤੇ ਇਰਾਕ ਵਿਚ ਇਸ ਅੱਤਵਾਦੀ ਸੰਗਠਨ ਦੇ ਦਬਦਬੇ ਤੋਂ ਬਾਅਦ ਆਈ. ਐਸ. ਵੱਲੋਂ ਅਗਵਾ ਕੀਤੀਆਂ ਗਈਆਂ ਮਹਿਲਾਵਾਂ ਅਤੇ ਬੱਚਿਆਂ ਨੂੰ ਵੇਚਿਆ ਜਾ ਚੁੱਕਿਆ ਹੈ ਅਤੇ ਉਨ੍ਹਾਂ ਦੇ ਨਾਲ ਦੁਸ਼ਕਰਮ ਕੀਤਾ ਜਾ ਚੁੱਕਿਆ ਹੈ। ਇਹ ਦੋਸ਼ ਉਨ੍ਹਾਂ ਸਾਰੇ ਦੋਸ਼ਾਂ ਤੋਂ ਜ਼ਿਆਦਾ ਸਨਸਨੀਖੇਜ ਹੈ, ਜੋ ਕਿ ਆਈ. ਐਸ. 'ਤੇ ਹੁਣ ਤੱਕ ਲੱਗਦੇ ਹੋਏ ਹਨ। ਆਈ. ਐਸ. ਅੱਤਵਾਦਾਂ ਨੇ ਅੱਲਾਹ ਦੇ ਨਾਂ 'ਤੇ ਪੱਤਰਕਾਰਾਂ ਅਤੇ ਸਮਾਜਿਕ ਵਰਕਰਾਂ ਦੇ ਸਿਰ ਕਲਮ ਕਰਨ ਦੀ ਕਰਤੂਤ ਨੂੰ ਵੀ ਜਾਇਜ਼ ਠਹਿਰਾਇਆ ਹੈ। ਇਨ੍ਹਾਂ ਪਰਚਿਆਂ ਵਿਚ ਕਿਹਾ ਗਿਆ ਹੈ ਕਿ ਜੇਕਰ ਮਹਿਲਾਵਾਂ ਮੁਸਲਿਮ ਨਹੀਂ ਹਨ ਤਾਂ ਉਨ੍ਹਾਂ ਨੂੰ ਬੰਦੀ ਬਣਾਇਆ ਜਾ ਸਕਦਾ ਹੈ। ਜ਼ਿਆਦਾਤਰ ਪਰਚਿਆਂ 'ਤੇ ਮਹਿਲਾ ਦਾਸਾਂ ਨਾਲ ਸਰੀਰਕ ਸੰਬੰਧ ਬਣਾਉਣ ਲਈ ਆਈ. ਐੱਸ. ਦੀਆਂ ਨੀਤੀਆਂ ਬਾਰੇ ਲਿਖਿਆ ਹੈ। ਨਾਲ ਹੀ ਇਨ੍ਹਾਂ ਨੂੰ ਜਾਇਜ਼ ਠਹਿਰਾਉਣ ਦੇ ਲਈ ਕੁਰਾਨ ਦੇ ਪਵਿੱਤਰ ਪਾਠਾਂ ਦਾ ਹਵਾਲਾ ਦਿੱਤਾ ਗਿਆ ਹੈ।
ਪੁਤਿਨ ਦੇ ਭਾਰਤ ਦੌਰੇ ਤੋਂ ਅਮਰੀਕਾ ਨਾਖੁਸ਼
NEXT STORY