ਨਵੀਂ ਦਿੱਲੀ- ਸੰਸਾਰਕ ਤੇਜ਼ੀ ਦੇ ਵਿਚਾਲੇ ਵਿਆਹ ਸਬੰਧੀ ਮੰਗ ਦੇ ਮੱਦੇਨਜ਼ਰ ਨਿਰਮਾਤਾਵਾਂ ਅਤੇ ਫੁਟਕਰ ਗਾਹਕੀ ਦੇ ਚਲਦੇ ਸਮੀਖਿਆ ਅਧੀਨ ਹਫਤੇ ਦੇ ਦੌਰਾਨ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਇਕ ਹਫਤੇ ਦੇ ਸਭ ਤੋਂ ਉੱਚੇ ਪੱਧਰ 27,350 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ। ਇਸ ਤੋਂ ਇਲਾਵਾ ਡਾਲਰ ਦੇ ਮੁਕਾਬਲੇ 'ਚ ਰੁਪਿਆ ਹੇਠਾਂ ਆ ਕੇ 10 ਮਹੀਨੇ ਦੇ ਹੇਠਲੇ ਪੱਧਰ 62.50 ਰੁਪਏ ਪ੍ਰਤੀ ਡਾਲਰ 'ਤੇ ਆ ਗਿਆ। ਜਿਸ ਨਾਲ ਸੋਨੇ ਦੀ ਦਰਾਮਦ ਮਹਿੰਗੀ ਹੋ ਗਈ।
ਇਸੇ ਤਰ੍ਹਾਂ ਉਦਯੋਗਿਕ ਇਕਾਈਆਂ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਵਧਣ ਨਾਲ ਚਾਂਦੀ ਦੀਆਂ ਕੀਮਤਾਂ 'ਚ ਉਛਾਲ ਆਇਆ। ਨਿਵੇਸ਼ਕਾਂ ਨੇ ਸ਼ੇਅਰ ਬਾਜ਼ਾਰ ਤੋਂ ਧਨ ਕੱਢ ਕੇ ਸਰਾਫਾ 'ਚ ਲਗਾਇਆ। ਜਿਸ ਨਾਲ ਬਾਜ਼ਾਰ ਧਾਰਨਾ ਪ੍ਰਭਾਵਿਤ ਹੋਈ। ਸਰਾਫਾ ਵਪਾਰੀਆਂ ਦੇ ਮੁਤਾਬਕ ਵਿਦੇਸ਼ਾਂ 'ਚ ਤੇਜ਼ੀ ਦੇ ਵਿਚਾਲੇ ਵਿਆਹ ਵਾਲਿਆਂ ਦੀ ਮੰਗ ਵਧਣ ਨਾਲ ਸੋਨੇ, ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਆਈ।
ਨਿਊਯਾਰਕ 'ਚ ਸੋਨਾ ਚੜ੍ਹ ਕੇ 1,240 ਡਾਲਰ ਅਤੇ ਚਾਂਦੀ ਚੜ੍ਹ ਰਕੇ 1,746 ਡਾਲਰ ਪ੍ਰਤੀ ਔਂਸ ਹੋ ਗਈ। ਦਿੱਲੀ 'ਚ ਸੋਨਾ 99.9 ਅਤੇ 99.5 ਸ਼ੁੱਧ ਦੀ ਕੀਮਤ ਕ੍ਰਮਵਾਰ 26650 ਰੁਪਏ ਅਤੇ 26450 ਰੁਪਏ ਪ੍ਰਤੀ 10 ਗ੍ਰਾਮ ਕਮਜ਼ੋਰ ਖੁਲ੍ਹੀ। ਹਫਤੇ ਦੇ ਮੱਧ 'ਚ ਵਿਦੇਸ਼ਾਂ 'ਚ ਤੇਜ਼ੀ ਅਤੇ ਮੌਜੂਦਾ ਵਿਆਹਾਂ ਦੇ ਮੱਦੇਨਜ਼ਰ ਗਹਿਣੇ ਨਿਰਮਾਤਾਵਾਂ ਦੀ ਭਾਰੀ ਗਾਹਕੀ ਦੇ ਚਲਦੇ ਇਸ ਦੀ ਕੀਮਤ ਕ੍ਰਮਵਾਰ 27,470 ਰੁਪਏ ਅਤੇ 27,270 ਰੁਪਏ ਤੱਕ ਚੜ੍ਹਨ ਤੋਂ ਬਾਅਦ ਅੰਤ 'ਚ 675 ਰੁਪਏ ਦੀ ਤੇਜ਼ੀ ਦੇ ਨਾਲ ਕ੍ਰਮਵਾਰ 27,350 ਰੁਪਏ 27,150 ਰੁਪਏ ਪ੍ਰਤੀ 10 ਗ੍ਰਾਮ ਬੰਦ ਹੋਈ।
ਗਿੰਨੀ ਦੀ ਕੀਮਤ 100 ਰੁਪਏ ਚੜ੍ਹ ਕੇ 23,800 ਰੁਪਏ ਪ੍ਰਤੀ 8 ਗ੍ਰਾਮ 'ਤੇ ਬੰਦ ਹੋਈ। ਚਾਂਦੀ ਤਿਆਰ ਦੀ ਕੀਮਤ 1585 ਰੁਪਏ ਦੀ ਤੇਜ਼ੀ ਦੇ ਨਾਲ 38,285 ਰੁਪਏ ਅਤੇ ਚਾਂਦੀ ਹਫਤੇਵਾਰੀ ਡਿਲੀਵਰੀ ਦੀ ਕੀਮਤ 2,005 ਰੁਪਏ ਦੀ ਤੇਜ਼ੀ ਦੇ ਨਾਲ 38,705 ਰੁਪਏ ਕਿਲੋ 'ਤੇ ਬੰਦ ਹੋਈ। ਚਾਂਦੀ ਸਿੱਕੇ ਦੀ ਕੀਮਤ 2000 ਰੁਪਏ ਚੜ੍ਹ ਕੇ 64,000 ਤੋਂ 65,000 ਰੁਪਏ ਪ੍ਰਤੀ ਸੈਂਕੜਾ 'ਤੇ ਬੰਦ ਹੋਈ।
ਅਗਲੇ ਸਾਲ ਯਾਤਰੀਆਂ 'ਤੇ ਪੈ ਸਕਦੈ ਰੇਲ ਕਿਰਾਏ ਦਾ ਬੋਝ
NEXT STORY