ਨਵੀਂ ਦਿੱਲੀ- ਰੇਲ 'ਚ ਸਫਰ ਕਰਨ ਵਾਲਿਆਂ ਲਈ ਇਹ ਖਬਰ ਥੋੜ੍ਹੀ ਝਟਕੇ ਵਾਲੀ ਹੈ। ਰੇਲ ਯਾਤਰੀਆਂ 'ਤੇ ਰੇਲ 'ਚ ਕਿਰਾਏ ਦਾ ਬੋਝ ਵਧ ਸਕਦਾ ਹੈ। ਇਸ ਲਈ ਅਗਲੇ ਸਾਲ ਦੇ ਸ਼ੁਰੂ ਵਿਚ ਹੀ ਰੇਲ ਯਾਤਰਾ ਮਹਿੰਗੀ ਹੋ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਫਰਵਰੀ ਵਿਚ ਪੇਸ਼ ਹੋਣ ਵਾਲੇ ਰੇਲ ਬਜਟ ਵਿਚ ਊਰਜਾ ਦੀ ਵਧਦੀ ਲਾਗਤ ਦਾ ਬੋਝ ਯਾਤਰੀਆਂ 'ਤੇ ਪਾਉਣ ਲਈ ਰੇਲ ਕਿਰਾਏ 'ਚ ਵਾਧੇ ਦਾ ਪ੍ਰਸਤਾਵ ਕੀਤਾ ਜਾ ਸਕਦਾ ਹੈ।
ਰੇਲ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਈਂਧਨ ਨਾਲ ਸੰਬੰਧਤ ਕਿਰਾਏ 'ਚ ਸ਼ੋਧ ਦਸੰਬਰ ਵਿਚ ਹੋਣਾ ਹੈ, ਜਿਸ ਨੂੰ ਫਰਵਰੀ ਵਿਚ ਬਜਟ ਵਿਚ ਪੇਸ਼ ਕੀਤਾ ਜਾ ਸਕਦਾ ਹੈ। ਅਧਿਕਾਰੀ ਨੇ ਕਿਹਾ ਕਿ ਹਾਲ ਦੇ ਮਹੀਨਿਆਂ ਵਿਚ ਊਰਜਾ ਦੀ ਲਾਗਤ 4 ਫੀਸਦੀ ਤੋਂ ਵਧੀ ਹੈ। ਰੇਲਵੇ ਦੀ ਐਲਾਨ ਕੀਤੀ ਨੀਤੀ ਮੁਤਾਬਕ ਈਂਧਨ ਅਤੇ ਊਰਜਾ ਦੀ ਲਾਗਤ ਨਾਲ ਸੰਬੰਧਤ ਯਾਤਰੀ ਕਿਰਾਏ ਅਤੇ ਮਾਲ-ਭਾੜੇ ਵਿਚ ਸਾਲ ਵਿਚ 2 ਵਾਰ ਸ਼ੋਧ ਕੀਤਾ ਜਾਣਾ ਹੈ। ਆਖਰੀ ਵਾਰ ਸ਼ੋਧ ਜੂਨ 'ਚ ਕੀਤਾ ਗਿਆ ਸੀ। ਉਸ ਸਮੇਂ ਯਾਤਰੀ ਕਿਰਾਏ ਵਿਚ 4.2 ਫੀਸਦੀ ਅਤੇ ਮਾਲ ਦੀ ਢੋਆ-ਢੁਆਈ ਭਾੜੇ ਵਿਚ 1.4 ਫੀਸਦੀ ਦਾ ਵਾਧਾ ਕੀਤਾ ਗਿਆ ਸੀ। ਹਾਲ ਵਿਚ ਕਿਰਾਏ 'ਚ ਵਾਧੇ ਦਾ ਸੰਕੇਤ ਦਿੰਦੇ ਹੋਏ ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਇਕ ਪ੍ਰੋਗਰਾਮ ਵਿਚ ਕਿਹਾ ਸੀ ਕਿ ਕੁਝ ਬੋਝ ਨੂੰ ਤਾਂ ਲੋਕਾਂ ਨੂੰ ਉਠਾਉਣਾ ਹੋਵੇਗਾ।
ਰੇਲਵੇ ਦੇ ਵਧਦੇ ਖਰਚਿਆਂ ਨੂੰ ਪੂਰਾ ਕਰਨ ਲਈ ਕਿਰਾਇਆ 'ਚ ਵਾਧੇ ਦੀ ਸੰਭਾਵਨਾ ਬਾਰੇ ਪੁੱਛੇ ਜਾਣ 'ਤੇ ਪ੍ਰਭੂ ਨੇ ਇਸ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਰੇਲਵੇ ਨੂੰ ਵੱਡੇ ਨਿਵੇਸ਼ ਦੀ ਲੋੜ ਹੈ। ਨਿਵੇਸ਼ ਲਈ ਕੋਈ ਫੰਡ ਨਹੀਂ ਹੈ। ਐਲਾਨ ਕੀਤੇ ਗਏ ਪ੍ਰਾਜੈਕਟਾਂ ਨੂੰ ਪੂਰਾ ਕਰਨ ਲਈ 6 ਤੋਂ 8 ਲੱਖ ਕਰੋੜ ਰੁਪਏ ਦੀ ਲੋੜ ਹੈ। ਅਹੁਦਾ ਸੰਭਾਲਣ ਤੋਂ ਬਾਅਦ ਪ੍ਰਭੂ ਨੇ ਰੇਲਵੇ ਨੂੰ ਪਟੜੀ 'ਤੇ ਲਿਆਉਣ ਲਈ ਕਈ ਕਦਮ ਉਠਾਏ ਹਨ।
ਪੁਲਸ ਨੇ 'ਆਪ' ਦਾ ਰੇਡੀਓ ਪ੍ਰਚਾਰ ਰੋਕਿਆ
NEXT STORY