ਇਸਲਾਮਾਬਾਦ—ਪਾਕਿਸਤਾਨ ਨੇ ਭਾਰਤ ਦੇ ਰੱਖਿਆ ਮੰਤਰੀ ਮਨੋਹਰ ਪਾਰਿਕਰ ਦੇ ਬਿਆਨ ਨੂੰ ਲੈ ਕੇ ਸਖਤ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਭਾਰਤ ਨੂੰ ਉਕਸਾਉਣ ਵਾਲੇ ਬਿਆਨ ਦੇਣ ਤੋਂ ਬਚਣਾ ਚਾਹੀਦਾ ਹੈ ਅਤੇ ਹਰ ਮੁਲਕ ਖੁਦ ਦੀ ਰੱਖਿਆ ਕਰਨ ਅਤੇ ਕਿਸੀ ਵੀ ਹਮਲੇ ਦਾ ਜਵਾਬ ਦੇਣ ਵਿਚ ਪੂਰੀ ਤਰ੍ਹਾਂ ਨਾਲ ਸਮਰੱਥ ਹੈ। ਮੀਡੀਆ ਰਿਪੋਰਟਾਂ ਅਨੁਸਾਰ ਪਾਰਿਕਰ ਨੇ ਸ਼ੁੱਕਰਵਾਰ ਪਾਕਿਸਤਾਨ 'ਤੇ ਸਰਹੱਦ ਪਾਰ ਅੱਤਵਾਦ ਦੀ ਮਦਦ ਕਰਨ ਅਤੇ ਬੜ੍ਹਾਵਾ ਦੇਣ ਦਾ ਦੋਸ਼ ਲਗਾਉਂਦੇ ਹੋਏ ਉਸ ਨੂੰ ਸਖਤ ਜਵਾਬ ਦੇਣ ਦੀ ਚਿਤਾਵਨੀ ਦਿੱਤੀ ਸੀ।
ਵਿੱਤ ਮੰਤਰੀ ਅਰੁਣ ਜੇਤਲੀ ਨੇ ਵੀ ਪਾਕਿਸਤਾਨ ਨੂੰ ਭਾਰਤ ਸਰਕਾਰ ਅਤੇ ਕਸ਼ਮੀਰੀ ਵੱਖਵਾਦੀ ਨੇਤਾਵਾਂ 'ਚੋਂ ਇਕ ਨੂੰ ਚੁਣਨ ਦੀ ਚਿਤਾਵਨੀ ਦਿੱਤੀ ਸੀ। ਪਾਕਿਸਤਾਨੀ ਵਿਦੇਸ਼ ਦਫਤਰ ਦੀ ਬੁਲਾਰਣ ਤਸਨੀਮ ਅਸਲਮ ਨੇ ਇਕ ਬਿਆਨ ਕਿਹਾ ਕਿ ਭਾਰਤੀ ਮੰਤਰੀਆਂ ਵੱਲੋਂ ਇਨ੍ਹਾਂ ਬਿਆਨਾਂ ਵਿਚ ਪਾਕਿਸਤਾਨ ਦੇ ਖਿਲਾਫ ਜਿਸ ਤਰ੍ਹਾਂ ਦੇ ਦੋਸ਼ ਲਗਾਏ ਹਨ, ਉਹ ਆਧਾਰਹੀਣ ਅਤੇ ਉਕਸਾਉਣ ਵਾਲੇ ਹਨ।
ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਬਿਆਨ ਖੇਤਰ ਦੀ ਸ਼ਾਂਤੀ ਲਈ ਠੀਕ ਨਹੀਂ ਹਨ। ਉਨ੍ਹਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਕਿਸੇ ਨੂੰ ਵੀ ਪਾਕਿਸਤਾਨ ਦੇ ਬਾਰੇ ਵਿਚ ਖੁਦ ਨੂੰ ਸੁਰੱਖਿਅਤ ਰੱਖਣ ਦੀ ਤਾਕਤ ਰੱਖਦਾ ਹੈ।
ਐਨਾਕੋਂਡਾ ਦਾ ਮੂੰਹ 'ਚੋਂ ਨਿਕਲ ਕੇ ਆਏ ਵਿਅਕਤੀ ਨੇ ਦੱਸੀ ਆਪਬੀਤੀ (ਦੇਖੋ ਤਸਵੀਰਾਂ)
NEXT STORY