ਵਾਸ਼ਿੰਗਟਨ- ਅਮਰੀਕੀ ਸੰਸਦ ਨੇ ਮਾਲੀ ਸਾਲ 2015 ਦੇ ਲਈ 1100 ਅਰਬ ਡਾਲਰ ਦੇ ਖਰਚ ਸਬੰਧੀ ਬਿਲ ਨੂੰ ਪਾਸ ਕਰ ਦਿੱਤਾ ਹੈ। ਇਸ ਨਾਲ ਸਰਕਾਰ ਦਾ ਕੰਮ-ਕਾਰ ਬੰਦ ਹੋਣ ਦਾ ਖਤਰਾ ਸਮਾਪਤ ਹੋ ਗਿਆ ਹੈ। ਬਿਲ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਇਕ ਹਫਤੇ ਤੋਂ ਖਿੱਚੋ-ਤਾਣ ਚੱਲ ਰਹੀ ਸੀ। ਬਿਲ ਨੂੰ ਮਨਜ਼ੂਰੀ ਤੋਂ ਬਾਅਦ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਭੇਜ ਦਿੱਤਾ ਗਿਆ ਹੈ।
ਇਸ ਬਿਲ ਨੂੰ ਵੀਰਵਾਰ ਨੂੰ ਪ੍ਰਤੀਨਿਧੀ ਸਭਾ 'ਚ ਹਲਕੇ ਬਹੁਮਤ ਨਾਲ ਪਾਸ ਕੀਤਾ ਗਿਆ ਸੀ। ਸੀਨੇਟ ਨੇ ਹਫਤੇ ਦੇ ਅੰਤ ਵਿਚ ਹੋਈ ਬੈਠਕ 'ਚ ਬਿਲ ਨੂੰ 40 ਦੇ ਮੁਕਾਬਲੇ 56 ਵੋਟਾਂ ਨਾਲ ਪਾਸ ਕੀਤਾ। ਇਹ ਅਜਿਹਾ ਇਕ ਵਿਰਲਾ ਮੌਕਾ ਸੀ ਜਦੋਂ ਹਫਤੇ ਦੇ ਅੰਤ ਨੂੰ ਸੰਸਦ ਦੇ ਕਿਸੇ ਸਦਨ ਦੀ ਬੈਠਕ ਬੁਲਾਈ ਗਈ ਸੀ।
ਅਣਚਾਹੀਆਂ ਕਾਲਸ ਅਤੇ ਐੱਸ.ਐੱਮ.ਐੱਸ. 'ਤੇ ਸ਼ਿਕਾਇਤਾਂ 'ਚ 80 ਫੀਸਦੀ ਦੀ ਕਮੀ
NEXT STORY