ਜੇਮਬਲੁੰਗ (ਇੰਡੋਨੇਸ਼ੀਆ)- ਇੰਡੋਨੇਸ਼ੀਆ ਦੇ ਮੁੱਖ ਜਾਵਾ ਟਾਪੂ 'ਚ ਜ਼ਮੀਨ ਖਿਸਕਣ ਕਾਰਨ 20 ਲੋਕਾਂ ਦੀ ਮੌਤ ਹੋ ਗਈ ਅਤੇ 88 ਲੋਕ ਲਾਪਤਾ ਦੱਸੇ ਜਾ ਰਹੇ ਹਨ। ਰਾਹਤ ਅਤੇ ਬਚਾਅ ਕਰਮੀ 80 ਤੋਂ ਜ਼ਿਆਦਾ ਲਾਪਤਾ ਪੇਂਡੂਆਂ ਦੀ ਭਾਲ ਕਰ ਰਹੇ ਹਨ। ਰਾਸ਼ਟਰੀ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਬੁਲਾਰੇ ਸੁਤੋਪੋ ਪੁਰਵੋ ਨੁਗਰੋਹੋ ਨੇ ਐਤਵਾਰ ਨੂੰ ਦੱਸਿਆ ਕਿ ਐਤਵਾਰ ਤੱਕ 20 ਲੋਕ ਮਾਰੇ ਗਏ ਅਤੇ 88 ਲੋਕ ਅਜੇ ਵੀ ਲਾਪਤਾ ਹਨ। ਉਨ੍ਹਾਂ ਨੇ ਦੱਸਿਆ ਕਿ 15 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚ 11 ਗੰਭੀਰ ਤੌਰ 'ਤੇ ਫੱਟੜ ਹਨ। 577 ਲੋਕਾਂ ਨੂੰ ਅਸਥਾਈ ਪੱਕੇ ਘਰਾਂ 'ਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਐਤਵਾਰ ਨੂੰ ਭਾਰੀ ਮਸ਼ੀਨਾਂ ਦੀ ਮਦਦ ਨਾਲ ਜ਼ਿੰਦਾ ਬਚੇ ਲੋਕਾਂ ਨੂੰ ਮਲਬੇ ਹੇਠੋਂ ਬਾਹਰ ਕੱਢਣ ਦਾ ਕੰਮ ਕੀਤਾ ਜਾਵੇਗਾ।
ਜਾਪਾਨ 'ਚ ਵੋਟਿੰਗ ਸ਼ੁਰੂ, ਆਬੇ ਸੱਤਾ ਬਣਾਈ ਰੱਖਣ ਦੀ ਦੌੜ 'ਚ
NEXT STORY