ਓਟਾਵਾ— ਤਾਜ਼ਾ ਜਾਰੀ ਹੋਈ ਇਕ ਰਿਪੋਰਟ ਅਨੁਸਾਰ ਕੈਨੇਡਾ ਵਿਚ ਹਰ ਸਾਲ ਲਗਭਗ 31 ਬਿਲੀਅਨ ਡਾਲਰ ਦੀ ਕੀਮਤ ਵਿਅਰਥ ਸੁੱਟ ਦਿੱਤਾ ਜਾਂਦਾ ਹੈ। ਇਹ ਨਵੀਂ ਰਿਪੋਰਟ ਅੰਤਰਰਾਸ਼ਟਰੀ ਪੱਧਰ ਦੀ ਇਕ ਵੈਲਯੂ ਚੇਂਜ ਮੈਨੇਜਮੈਂਟ ਕੰਪਨੀ ਰਾਹੀਂ ਜਾਰੀ ਕੀਤੀ ਗਈ ਹੈ। ਇਸ ਰਿਪੋਰਟ ਵਿਚ ਦਰਜ ਹੈ ਕਿ ਜਿਸ ਖਾਣੇ ਦੇ ਅਧਾਰ 'ਤੇ ਇਹ ਰਿਪੋਰਟ ਤਿਆਰ ਕੀਤੀ ਗਈ ਹੈ, ਉਸ ਵਿਚ ਸਿਰਫ਼ ਘਰਾਂ, ਰੈਸਟੋਰੈਂਟਾਂ, ਗਰੌਸਰੀ ਸਟੌਰਾਂ ਅਤੇ ਫ਼ਾਰਮਾਂ ਦੀ ਸੂਚੀ ਹੀ ਸ਼ਾਮਿਲ ਹੈ। ਉਹਨਾਂ ਕਿਹਾ ਕਿ ਉਹ ਸਾਰੇ ਖਾਣੇ ਦੀ ਸੂਚੀ ਇਸ ਵਿਚ ਸ਼ਾਮਿਲ ਕਰਨ ਤੋਂ ਅਸਮਰੱਥ ਸਨ, ਜੋ ਹਸਪਤਾਲਾਂ, ਸਕੂਲਾਂ, ਜੇਲ੍ਹਾਂ ਵਿਚ ਵਿਅਰਥ ਸੁੱਟਿਆ ਜਾਂਦਾ ਹੈ। ਜੇਕਰ ਉਹਨਾਂ ਨੂੰ ਵੀ ਇਸ ਰਿਪੋਰਟ ਵਿਚ ਸ਼ਾਮਿਲ ਕੀਤਾ ਜਾਂਦਾ ਤਾਂ ਇਹ ਅੰਕੜਾ ਹੋਰ ਵੀ ਜ਼ਿਆਦਾ ਵੱਡਾ ਹੁੰਦਾ। ਵਿਅਰਥ ਜਾਣ ਵਾਲੇ ਖਾਣੇ ਵਿਚ ਸਭ ਤੋਂ ਵੱਡਾ ਹਿੱਸਾ ਉਹ ਹੈ, ਜੋ ਉਪਭੋਗਤਾਵਾਂ ਵੱਲੋਂ ਖਰੀਦਣ ਤੋਂ ਬਾਅਦ ਵਿਅਰਥ ਕੀਤਾ ਜਾਂਦਾ ਹੈ। ਇਸ ਸੂਚੀ ਵਿਚ ਕਨਜ਼ੀਅਮਰਜ਼ ਵੱਲੋਂ 47 ਫ਼ੀਸਦੀ, ਅੰਤਰਰਾਸ਼ਟਰੀ ਕੇਟਰਰਜ਼ ਵੱਲੋਂ 20 ਫ਼ੀਸਦੀ, ਫ਼ਾਰਮਾਂ ਵੱਲੋਂ 10 ਫ਼ੀਸਦੀ ਖਾਣੇ ਨੂੰ ਹਰ ਸਾਲ ਵਿਅਰਥ ਕਰ ਦਿੱਤਾ ਜਾਂਦਾ ਹੈ।
6 ਬੱਚਿਆਂ ਦੀ ਮਾਂ ਨੂੰ ਨਫਰਤ ਫੈਲਾਉਣ ਕਾਰਨ ਹੋਈ ਜੇਲ੍ਹ
NEXT STORY