ਲੰਡਨ— ਲੰਡਨ ਦੀ ਇਕ ਅਦਾਲਤ ਨੇ ਫੇਸਬੁੱਕ ਅਤੇ ਵਟਸਐਪ 'ਤੇ ਕੱਟੜਪੰਥੀ ਸੂਚਨਾਵਾਂ ਪ੍ਰਸਾਰਤ ਕਰਨ ਦੇ ਅਪਰਾਧ ਵਿਚ ਇਕ ਮਹਿਲਾ ਨੂੰ ਪੰਜ ਸਾਲ ਤਿੰਨ ਮਹੀਨਿਆਂ ਦੀ ਸਜ਼ਾ ਸੁਣਾਈ। ਕਿੰਗਸਟਨ ਕਰਾਊਨ ਦੀ ਅਦਾਲਤ ਨੇ ਛੇ ਬੱਚਿਆਂ ਦੀ ਮਾਂ 35 ਸਾਲਾ ਰੂਨਾ ਖਾਨ ਨੂੰ ਸਤੰਬਰ ਮਹੀਨੇ ਵਿਚ ਪ੍ਰਸਾਰਤ ਕੀਤੀ ਗਈ ਉਨ੍ਹਾਂ ਦੀ ਪੋਸਟ ਲਈ ਇਹ ਸਜ਼ਾ ਸੁਣਾਈ। ਰੂਨਾ ਖਾਨ ਨੇ 'ਰੇਜਿੰਗ ਮੁਜਾਹਿਦ ਚਿਲਡ੍ਰਨ' ਸਿਰਲੇਖ ਵਾਲਾ ਇਕ ਲੇਖ ਰੀਪੋਸਟ ਕੀਤੀ ਸੀ, ਜਿਸ ਮਾਵਾਂ ਨੂੰ ਆਪਣੇ ਬੱਚਿਆਂ ਨੂੰ ਕੱਟੜਪੰਥੀ ਲੜਾਈਆਂ ਦੇ ਲਈ ਤਿਆਰ ਕਰਨ ਲਈ ਕਿਹਾ ਗਿਆ। ਲੇਖ ਮਹਿਲਾਵਾਂ ਨੂੰ ਜੇਹਾਦ ਲਈ ਉਤਸ਼ਾਹਤ ਕਰਨ ਦੇ ਦਿਸ਼ਾ-ਨਿਰਦੇਸ਼ ਦਿੰਦਾ ਹੈ। ਜਾਂਚ ਦੌਰਾਨ ਇਹ ਵੀ ਪਾਇਆ ਗਿਆ ਕਿ ਰੂਨਾ ਖਾਨ ਨੇ ਆਪਣੇ ਨਾਬਾਲਗ ਬੱਚਿਆਂ ਦੀਆਂ ਖਿਡੌਣਾ ਹਥਿਆਰਾਂ ਅਤੇ ਤਲਵਾਰਾਂ ਵਾਲੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਇਸ ਤੋਂ ਇਲਾਵਾ ਰੂਨਾ ਨੇ ਸੀਰੀਆ ਜਾਣ ਦੀ ਇੱਛਾ ਵੀ ਜ਼ਾਹਰ ਕੀਤੀ ਹੈ। ਜਾਂਚਕਰਤਾਵਾਂ ਨੇ ਦੱਸਿਆ ਰੂਨਾ ਨੂੰ ਉਮੀਦ ਹੈ ਕਿ ਇਕ ਦਿਨ ਉਸ ਦੇ ਬੱਚੇ ਵੱਡੇ ਹੋ ਕੇ ਜੇਹਾਦ ਲਈ ਲੜਨਗੇ ਅਤੇ ਉਸ ਨੇ ਸ਼ੋਸ਼ਲ ਮੀਡੀਆ ਦੀ ਵਰਤੋਂ ਅੱਤਵਾਦ ਵਧਾਉਣ ਲਈ ਕੀਤੀ।
ਇੰਡੋਨੇਸ਼ੀਆ 'ਚ ਜ਼ਮੀਨ ਖਿਸਕਣ ਕਾਰਨ 20 ਦੀ ਮੌਤ, 88 ਲਾਪਤਾ
NEXT STORY