ਚੰਡੀਗੜ੍ਹ-ਭਾਰਤ 'ਚ ਤੇਜ਼ੀ ਨਾਲ ਪੈਰ ਪਸਾਰ ਰਹੇ ਆਨਲਾਈਨ ਵਪਾਰ ਖਿਲਾਫ ਸੰਘਰਸ਼ ਸ਼ੁਰੂ ਹੋ ਗਿਆ ਹੈ। ਆਨਲਾਈਨ ਵਪਾਰ ਖਿਲਾਫ ਭਾਰਤ 'ਚ ਸੋਮਵਾਰ ਨੂੰ ਹੜਤਾਲ ਕੀਤੀ ਜਾ ਰਹੀ ਹੈ। ਇਕ ਦਿਨ ਭਾਰਤੀ ਡਿਸਟ੍ਰੀਬਿਊਟਰ ਆਨਲਾਈਨ ਵਪਾਰ ਦੇ ਵਿਰੋਧ 'ਚ ਆਈ.ਟੀ.ਕੰਪਨੀਆਂ ਤੋਂ ਸਮਾਨ ਨਹੀਂ ਖਰੀਦਣਗੇ। ਆਨਲਾਈਨ ਵਪਾਰ 'ਚ ਵੱਡਾ ਵਾਧਾ ਦਰਜ ਹੋਣ ਕਾਰਨ ਆਮ ਦੁਕਾਨਦਾਰਾਂ ਦਾ ਸਾਰੇ ਦੇਸ਼ 'ਚ 70 ਫੀਸਦੀ ਘੱਟ ਹੋ ਗਿਆ ਹੈ, ਜਿਸਦੇ ਚੱਲਦੇ ਸੋਮਵਾਰ ਨੂੰ ਕੰਪਨੀਆਂ ਨਾਲ ਇਕ-ਦਿਨ ਦਾ ਕੰਮਕਾਰ ਬੰਦ ਰੱਖਣ ਦਾ ਫੈਸਲਾ ਲਿਆ ਹੈ। ਇਹ ਫੈਸਲਾ ਆਈ.ਟੀ. ਸਮਾਨ ਦੀ ਆਨਲਾਈਨ ਵਿਕਰੀ ਦੇ ਵਿਰੋਧ 'ਚ ਲਿਆ ਹੈ। ਕੰਪਨੀਆਂ ਦੇ ਚੰਡੀਗੜ੍ਹ ਸਥਿਤ ਇਕ ਡਿਸਟ੍ਰੀਬਿਊਟਰ ਨੇ ਦੱਸਿਆ ਕਿ ਕਈ ਮਹੀਨਿਆਂ ਤੋਂ ਆਈ.ਟੀ.ਕੰਪਨੀਆਂ ਨਾਲ ਆਨਲਾਈਨ ਸ਼ਾਪਿੰਗ ਦੇ ਜ਼ਰੀਏ ਸਸਤਾ ਸਮਾਨ ਵੇਚਣ ਦੇ ਮੁੱਦੇ 'ਤੇ ਗੱਲਬਾਤ ਚੱਲ ਰਹੀ ਸੀ ਪਰ ਕੰਪਨੀਆਂ ਨੇ ਇਸ ਬਾਰੇ ਕੋਈ ਕਦਮ ਨਹੀਂ ਚੁੱਕਿਆ।
ਚੰਡੀਗੜ੍ਹ ਕੰਪਿਊਟਰ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਗਰਗ ਅਨੁਸਾਰ ਫਿਲਹਾਲ ਆਨਲਾਈਨ ਵਪਾਰ ਖਿਲਾਫ ਇਕ ਦਿਨ ਦੀ ਹੜਤਾਲ ਹੋਵੇਗੀ ਪਰ ਜੇਕਰ ਫਿਰ ਵੀ ਆਈ.ਟੀ.ਕੰਪਨੀਆਂ ਵਲੋਂ ਵਪਾਰੀਆਂ ਦੇ ਹੱਕ 'ਚ ਕੋਈ ਨੀਤੀ ਨਾ ਬਣਾਈ ਗਈ ਤਾਂ ਇਨ੍ਹਾਂ ਕੰਪਨੀਆਂ ਨਾਲ ਕੰਮਕਾਰ ਪੱਕੇ ਤੌਰ 'ਤੇ ਠੱਪ ਕਰ ਦਿੱਤਾ ਜਾਵੇਗਾ। ਸੋਮਵਾਰ ਨੂੰ ਪੂਰੇ ਭਾਰਤ ਦੇ ਡਿਸਟ੍ਰੀਬਿਊਟਰ ਇਸ ਹੜਤਾਲ 'ਚ ਹਿੱਸਾ ਲੈ ਕੇ ਕਿਸੇ ਵੀ ਆਈ.ਟੀ.ਕੰਪਨੀ ਤੋਂ ਕੋਈ ਵੀ ਸਮਾਨ ਨਹੀਂ ਖਰੀਦਣਗੇ, ਉਨ੍ਹਾਂ ਦੀਆਂ ਦੁਕਾਨਾਂ 'ਤੇ ਜੋ ਵੀ ਸਮਾਨ ਹੋਵੇਗਾ ਸਿਰਫ ਉਹੀ ਵੇਚਿਆ ਜਾਵੇਗਾ। ਜ਼ਿਕਰਯੋਗ ਹੈ ਕਿ ਆਨਲਾਈਨ ਕੰਪਨੀਆਂ ਆਨਲਾਈਨ ਵਿਕਰੀ ਵਪਾਰੀਆਂ ਨੂੰ ਦਿੱਤੇ ਜਾਂਦੇ ਰੇਟਾਂ ਤੋਂ ਵੀ ਘੱਟ ਰੇਟ ਕਰਦਿਆਂ ਹਨ, ਜਿਸ ਕਾਰਨ ਵਪਾਰੀ ਪਰੇਸ਼ਾਨ ਹਨ।
ਕੀ ਇਸ ਤਰ੍ਹਾਂ ਦਾ ਹੋਵੇਗਾ ਗਲੈਕਸੀ ਗ੍ਰੈਂਡ 3?
NEXT STORY