ਮੁੰਬਈ- ਐੱਚ.ਐੱਸ.ਬੀ.ਸੀ. ਦੇ ਮੁਤਾਬਕ, ਏਸ਼ੀਆਈ ਮੁਦਰਾਵਾਂ ਦੀ ਵਟਾਂਦਰਾ ਦਰ 'ਚ ਉਤਰਾਅ-ਚੜ੍ਹਾਅ ਬਣਿਆ ਰਹੇਗਾ ਕਿਉਂਕਿ 2015 'ਚ ਵੀ ਸੰਸਾਰਕ ਅਤੇ ਸਥਾਨਕ ਕਾਰਕ ਇਸ 'ਤੇ ਹਾਵੀ ਰਹਿਣਗੇ। ਹਾਲਾਂਕਿ ਖੇਤਰ 'ਚ ਭਾਰਤੀ ਰੁਪਿਆ ਹੋਰਨਾਂ ਮੁਦਰਾਵਾਂ ਦੇ ਮੁਕਾਬਲੇ ਬਿਹਤਰ ਸਥਿਤੀ ਵਿਚ ਹੋਵੇਗਾ।
ਐੱਚ.ਐੱਸ.ਬੀ.ਸੀ. ਨੇ ਅਗਲੇ ਸਾਲ ਡਾਲਰ ਦੇ ਮੁਕਾਬਲੇ ਰੁਪਏ ਦੀ ਵਟਾਂਦਰਾ ਦਰ 62.5 ਤੋਂ 63 ਰੁਪਏ ਪ੍ਰਤੀ ਡਾਲਰ ਰਹਿਣ ਦਾ ਅੰਦਾਜ਼ਾ ਜਤਾਉਂਦੇ ਹੋਏ ਕਿਹਾ ਕਿ ਤੇਲ ਦੀਆਂ ਕੀਮਤਾਂ ਵਿਚ ਨਰਮੀ ਨਾਲ ਚਾਲੂ ਖਾਤੇ ਦੇ ਘਾਟੇ ਅਤੇ ਮੁਦਰਾਸਫਿਤੀ ਵਿਚ ਲਗਤਾਰ ਗਿਰਾਵਟ ਦਾ ਰੁਖ ਰਹੇਗਾ।
ਐੱਚ.ਐੱਸ.ਬੀ.ਸੀ. ਦੇ ਪ੍ਰਮੁੱਖ (ਏਸ਼ੀਅਨ ਫਾਰੇਕਸ ਰਿਸਰਚ) ਪਾਲ ਮੈਕੇਲ ਨੇ ਰਿਪੋਰਟ 'ਚ ਕਿਹਾ ਹੈ ਕਿ ਤੇਲ ਕੀਮਤਾਂ 'ਚ ਕਮੀ ਦਾ ਮਤਲਬ ਹੈ ਕਿ ਚਾਲੂ ਖਾਤੇ ਦਾ ਘਾਟਾ ਅਤੇ ਮੁਦਰਾਸਫਿਤੀ 'ਚ ਸੁਧਾਰ। ਰਿਜ਼ਰਵ ਬੈਂਕ ਮੁਦਰਾਸਫਿਤੀ ਦਾ ਅੰਦਾਜ਼ਾ ਘਟਾਉਣ ਨੂੰ ਲੈ ਕੇ ਵਚਨਬੱਧ ਹੈ ਅਤੇ ਹੁਣ ਉਸ ਦੇ ਕੋਲ ਰੁਪਏ ਦੀ ਬੇਹੱਦ ਗਿਰਾਵਟ 'ਤੇ ਰੋਕ ਲਗਾਉਣ ਦੀ ਸਮਰਥਾ ਹੈ।
ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਨਾਲ ਆ ਸਕਦੇ ਹਨ 'ਅੱਛੇ ਦਿਨ'
NEXT STORY