ਨਵੀਂ ਦਿੱਲੀ- ਬੰਦਰਗਾਹਾਂ ਦੇ ਵਿਕਾਸ ਨੂੰ ਮਜ਼ਬੂਤ ਕਰਨ ਲਈ ਸਰਕਾਰ ਇਕ ਰੇਲਵੇ ਨਿਗਮ ਦੇ ਗਠਨ ਦੀ ਯੋਜਨਾ ਬਣਾ ਰਹੀ ਹੈ। ਇਹ ਨਿਗਮ ਖਾਸ ਤੌਰ 'ਤੇ 12 ਪ੍ਰਮੁੱਖ ਬੰਦਰਗਾਹਾਂ ਲਈ ਰੇਲ ਮਾਰਗਾਂ ਦੀ ਉਸਾਰੀ ਕਰੇਗਾ। ਸੜਕੀ ਆਵਾਜਾਈ, ਰਾਜ ਮਾਰਗ ਅਤੇ ਜਹਾਜ਼ਰਾਣੀ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਕਿ ਅਸੀਂ ਰੇਲ ਨਿਗਮ ਦਾ ਗਠਨ ਕਰਾਂਗੇ। ਇਹ ਬੰਦਰਗਾਹਾਂ ਨੂੰ ਜੋੜਨ ਲਈ ਮਹੱਤਵਪੂਰਨ ਹੈ। ਅਸੀਂ ਕੈਬਨਿਟ ਵਿਚ ਪ੍ਰਸਤਾਵ ਕੀਤਾ ਹੈ ਕਿ ਇਸ ਨਿਗਮ ਵਿਚ ਹਰ ਬੰਦਰਗਾਹ ਦੀ ਹਿੱਸੇਦਾਰੀ ਹੋਵੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੰਦਰਗਾਹਾਂ ਦਾ ਲਾਭ 200 ਤੋਂ 400 ਕਰੋੜ ਰੁਪਏ ਦੇ ਵਿਚਾਲੇ ਹੈ।
ਉਹ ਇਸੇ ਅਨੁਪਾਤ ਵਿਚ ਨਿਗਮ ਵਿਚ ਆਪਣਾ ਯੋਗਦਾਨ ਕਰਣਗੀਆਂ। ਗਡਕਰੀ ਨੇ ਕਿਹਾ ਕਿ ਇਨ੍ਹਾਂ ਬੰਦਰਗਾਹਾਂ ਦਾ ਵਿਕਾਸ ਜਹਾਜ਼ਰਾਣੀ ਖੇਤਰ ਦੀ ਚੋਟੀ ਦੀ ਪਹਿਲਕਦਮੀ ਹੈ। ਉਨ੍ਹਾਂ ਕਿਹਾ ਕਿ ਜਹਾਜ਼ਰਾਣੀ ਅਤੇ ਅੰਦਰੂਨੀ ਜਲ ਮਾਰਗ ਦਾ ਵਿਕਾਸ ਅਰਥਵਿਵਸਥਾ ਲਈ ਅਹਿਮ ਹੈ। ਇਕ ਨਵਾਂ ਬਿੱਲ ਤਿਆਰ ਹੈ ਜਿਸ ਵਿਚ ਨਦੀਆਂ ਨੂੰ ਜਲ ਮਾਰਗ ਵਜੋਂ ਵਿਕਸਿਤ ਕਰਨ ਲਈ ਮੰਤਰਾਲਾ ਨੂੰ ਅਧਿਕਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਲ ਮਾਰਗ ਆਵਾਜਾਈ ਅਤੇ ਢੋਆ-ਢੁਆਈ ਲਈ ਸਸਤਾ ਪੈਂਦਾ ਹੈ। ਜਲ ਮਾਰਗ ਰਾਹੀਂ ਪ੍ਰਤੀ ਕਿਲੋਮੀਟਰ ਖਰਚਾ ਜੇਕਰ 50 ਪੈਸੇ ਹੈ ਤਾਂ ਇਹ ਰੇਲ ਰਾਹੀਂ ਇਕ ਰੁਪਏ ਅਤੇ ਸੜਕ ਰਾਹੀਂ 1.50 ਰੁਪਏ ਪੈਂਦਾ ਹੈ।
ਸ਼ੇਅਰ ਬਾਜ਼ਾਰ 'ਚ 3 ਸਾਲ ਦੀ ਸਭ ਤੋਂ ਵੱਡੀ ਹਫਤਾਵਾਰੀ ਗਿਰਾਵਟ
NEXT STORY