ਮੁੰਬਈ- ਬਾਲੀਵੁੱਡ ਦੀ ਦੇਸੀ ਗਰਲ ਅਤੇ ਮਸ਼ਹੂਰ ਅਭਿਨੇਤਰੀ ਪ੍ਰਿਯੰਕਾ ਚੋਪੜਾ ਦੇ ਪ੍ਰਸ਼ੰਸਕਾਂ ਦੀ ਗਿਣਤੀ ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ 'ਤੇ 80 ਲੱਖ ਹੋ ਗਈ ਹੈ। ਪ੍ਰਿਯੰਕਾ ਆਪਣੇ ਚਾਹੁਣ ਵਾਲਿਆਂ ਦੇ ਇਸ ਪਿਆਰ ਨਾਲ ਬਹੁਤ ਖੁਸ਼ ਹੈ। ਪ੍ਰਿਯੰਕਾ ਆਪਣੇ ਚਾਹੁਣ ਵਾਲਿਆਂ ਨੂੰ ਪੀਸੀ ਮੈਨੀਏਕ ਕਹਿ ਕੇ ਬੁਲਾਉਂਦੀ ਹੈ। ਉਸ ਨੇ ਟਵਿੱਟਰ 'ਤੇ ਲਿਖਿਆ, ''ਮੇਰੀ ਗਲਤੀਆਂ ਦੇ ਬਾਵਜੂਦ ਵੀ ਤੁਹਾਡੇ ਲੋਕਾਂ ਤੋਂ ਲਗਾਤਾਰ ਮਿਲ ਰਹੇ ਪਿਆਰ ਨਾਲ ਮੈਂ ਖੁਸ਼ ਹਾਂ। 80 ਲੱਖ ਪੀਸੀ ਮੈਨੀਏਕ ਲਈ ਧੰਨਵਾਦ। ਤੁਸੀਂ ਲੋਕ ਮੇਰੀ ਤਾਕਤ ਹੋ।'' ਉਸ ਨੇ ਖੁਦ ਨੂੰ ਅਭਿਨੇਤਾ ਰਿਕਾਰਡਿੰਗ ਕਲਾਕਾਰ, ਸੁਪਨੇ ਦੇਖਣ ਵਾਲਾ ਅਤੇ ਉਪਲੱਬਧੀਆਂ ਹਾਸਲ ਕਰਨ ਵਾਲਾ ਦੱਸਿਆ ਹੈ।
ਜ਼ਿਕਰਯੋਗ ਹੈ ਕਿ ਪ੍ਰਿਯੰਕਾ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਲਈ ਡਿਜ਼ੀਟਲ ਪਲੇਟਫਾਰਮ ਦੀ ਵਰਤੋਂ ਕਰਦੀ ਹੈ ਅਤੇ ਆਪਣੀਆਂ ਨਵੀਆਂ ਯੋਜਨਾਵਾਂ ਨਾਲ ਸੰੰਬੰਧਤ ਜਾਣਕਾਰੀਆਂ, ਮਹਾਨ ਲੋਕਾਂ ਦੇ ਸੰਦਸ਼ ਅਤੇ ਵੱਖ-ਵੱਖ ਵਿਸ਼ਿਆਂ 'ਤੇ ਆਪਣੇ ਵਿਚਾਰ ਸਾਂਝੇ ਕਰਦੀ ਰਹਿੰਦੀ ਹੈ। ਉਸ ਦੇ ਫਾਲੋਅਰਸ 'ਚ ਅਮਿਤਾਭ ਬੱਚਨ, ਆਸ਼ਾ ਭੋਂਸਲੇ, ਸ਼੍ਰੀਦੇਵੀ ਅਤੇ ਮਾਧੁਰੀ ਦੀਕਸ਼ਿਤ ਵਰਗੇ ਕਲਾਕਾਰ ਸ਼ਾਮਲ ਹਨ
ਰਿਲੀਜ਼ ਹੁੰਦਿਆਂ ਹੀ ਰਿਕਾਰਡ ਬਣਾ ਲਵੇਗੀ ਆਮਿਰ ਦੀ 'ਪੀਕੇ'
NEXT STORY