ਮੁੰਬਈ- ਸੁਣਨ 'ਚ ਆ ਰਿਹਾ ਹੈ ਕਿ ਆਮਿਰ ਖਾਨ ਦੀ ਫਿਲਮ ਪੀਕੇ ਲਗਭਗ 5200 ਸਕ੍ਰੀਨਜ਼ 'ਤੇ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਭਾਰਤ 'ਚ ਰਿਲੀਜ਼ ਹੋਣ ਵਾਲੀ ਸਭ ਤੋਂ ਵੱਡੀ ਫਿਲਮ ਬਣਨ ਜਾ ਰਹੀ ਹੈ। ਫਿਲਮ ਦੀ ਰਿਲੀਜ਼ ਡੇਟ ਵੀ ਇਸ 'ਚ ਲਾਭ ਪਹੁੰਚਾਵੇਗੀ। ਇਕ ਸੂਤਰ ਨੇ ਕਿਹਾ ਕਿ 19 ਦਸੰਬਰ ਨੂੰ ਕੋਈ ਹੋਰ ਹਿੰਦੀ ਫਿਲਮ ਰਿਲੀਜ਼ ਨਹੀਂ ਹੋ ਰਹੀ ਹੈ, ਇਸ ਲਈ ਇਸ ਨੂੰ ਸਕ੍ਰੀਨਜ਼ ਦੀ ਵੱਡੀ ਗਿਣਤੀ ਮਿਲ ਜਾਵੇਗੀ।
ਫਿਲਮ ਨਿਰਮਾਤਾ 300 ਕਰੋੜ ਦੇ ਗੋਲਡਨ ਬਾਕਸ ਆਫਿਸ ਨੂੰ ਛੂਹਣ ਦੀ ਉਮੀਦ ਕਰ ਰਹੇ ਹਨ। ਵਿਦੇਸ਼ਾਂ 'ਚ ਵੀ ਪੀਕੇ 820 ਸਕ੍ਰੀਨਜ਼ 'ਤੇ ਰਿਲੀਜ਼ ਹੋਵੇਗੀ। ਫਿਲਮ ਨਾਲ ਜੁੜੇ ਸੂਤਰ ਨੇ ਦੱਸਿਆ ਕਿ ਉਹ ਦੇਸ਼ 'ਚ ਜ਼ਿਆਦਾ ਥਿਏਟਰ 'ਚ ਫਿਲਮ ਰਿਲੀਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਨਾਲ ਹੀ ਇਹ ਫੈਮਿਲੀ ਮਨੋਰੰਜਨ ਨਾਲ ਭਰਪੂਰ ਫਿਲਮ ਹੈ।
ਆਮਿਰ ਤੇ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਦਰਸ਼ਕਾਂ ਨੂੰ ਹਮੇਸ਼ਾ ਕੁਝ ਵੱਖਰਾ ਦੇਣ ਦੀ ਕੋਸ਼ਿਸ਼ ਕਰਦੇ ਹਨ। ਉਹ ਇਸ ਸਮੇਂ ਸਹੀ ਅੰਕੜਾ ਤਾਂ ਨਹੀਂ ਦੱਸ ਸਕਦੇ ਕਿਉਂਕਿ ਉਹ ਅਜੇ ਵੀ ਸਕ੍ਰੀਨਜ਼ ਬੁੱਕ ਕਰਨ ਵਿਚ ਲੱਗੇ ਹੋਏ ਹਨ ਪਰ ਇੰਨਾ ਜ਼ਰੂਰ ਕਹਿ ਸਕਦੇ ਹਨ ਕਿ ਇਹ ਹੁਣ ਤਕ ਦੀ ਸਭ ਤੋਂ ਵੱਡੀ ਰਿਲੀਜ਼ ਹੋਵੇਗੀ।
ਇਹ ਹਨ ਬਾਲੀਵੁੱਡ ਦੀਆਂ ਨਖਰੇ ਵਾਲੀਆਂ ਅਭਿਨੇਤਰੀਆਂ (ਤਸਵੀਰਾਂ)
NEXT STORY