ਮੁੰਬਈ- ਬਾਲੀਵੁੱਡ 'ਚ ਅਜਿਹੇ ਕਈ ਸਿਤਾਰੇ ਹਨ ਜਿਨ੍ਹਾਂ ਨੇ ਬਚਪਨ 'ਚ ਹੀ ਫਿਲਮ ਇੰਡਸਟਰੀ 'ਚ ਕਦਮ ਰੱਖ ਲਿਆ ਸੀ। ਇਨ੍ਹਾਂ ਸਿਤਾਰਿਆਂ ਨੂੰ ਬਚਪਨ 'ਚ ਤਾਂ ਲੋਕਾਂ ਨੇ ਖੂਬ ਪਸੰਦ ਕੀਤਾ ਸੀ ਪਰ ਇਨ੍ਹਾਂ ਸਿਤਾਰਿਆਂ ਦੇ ਵੱਡੇ ਹੋਣ ਤੋਂ ਬਾਅਦ ਕਿਸਮਤ ਨੇ ਸਾਥ ਨਹੀਂ ਦਿੱਤਾ। ਆਓ ਜਾਣਦੇ ਹਾਂ ਕੁਝ ਅਜਿਹੇ ਸਿਤਾਰਿਆਂ ਬਾਰੇ ਜਿਹੜੇ ਵੱਡੇ ਹੋ ਕੇ ਬਣ ਗਏ ਵਿਚਾਰੇ। ਪਹਿਲੀ ਹੈ ਆਇਸ਼ਾ ਟਾਕਿਆ ਨੇ 15 ਸਾਲ ਦੀ ਉਮਰ 'ਚ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ। ਕੌਮਪਲੈਨ ਹੈਲਥ ਡ੍ਰਿੰਕ ਦੇ ਵਿਗਿਆਪਨ ਅਤੇ ਫਾਲਗੁਨੀ ਪਾਠਕ ਦੇ ਮਿਊਜ਼ਿਕ ਵੀਡੀਓ 'ਮੇਰੀ ਚੁਨਰ ਉਡ ਜਾਏ' 'ਚ ਨਜ਼ਰ ਆਈ। ਆਇਸ਼ਾ ਨੇ ਫਿਲਮ 'ਟਾਰਜਨ ਦਿ ਵੰਡਰ ਕਾਰ' ਤੋਂ ਫਿਲਮ ਇੰਡਸਟਰੀ 'ਚ ਕਦਮ ਰੱਖਿਆ। ਇਸ ਤੋਂ ਬਾਅਦ 'ਸੋਚਾ ਨਾ ਥਾ', 'ਦਿਲ ਮਾਂਗੇ ਮੋਰ' ਵਰਗੀਆਂ ਹਿੱਟ ਫਿਲਮਾਂ ਕਰਨ ਤੋਂ ਬਾਅਦ ਆਇਸ਼ਾ ਸਿਨੇਮਾ ਦੇ ਪਰਦੇ ਤੋਂ ਗਾਇਬ ਹੋ ਗਈ। 2003 'ਚ ਫਿਲਮ 'ਹਵਾ' ਰਾਹੀਂ ਇੰਡਸਟਰੀ 'ਚ ਬਤੌਰ ਚਾਈਲਡ ਅਭਿਨੇਤਾ ਐਂਟਰੀ ਕਰਨ ਵਾਲੀ ਹੰਸਿਕਾ ਮੋਟਵਾਨੀ ਨੇ 'ਕੋਈ ਮਿਲ ਗਿਆ', 'ਆਬਰਾ ਦਾ ਡਾਬਰਾ' ਅਤੇ 'ਜਾਗੋ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਅਤੇ ਟੀ. ਵੀ. ਸੀਰੀਅਲ 'ਸ਼ਾਕਾ ਲਾਕਾ ਬੁੰਮ ਬੁੰਮ' ਅਤੇ 'ਦੇਸ਼ 'ਚ ਨਿਕਲਾ ਹੋਗਾ ਚਾਂਦ' 'ਚ ਆਪਣੀ ਐਕਟਿੰਗ ਦਾ ਲੋਹਾ ਮਨਵਾਇਆ ਜਿਸ ਤੋਂ ਬਾਅਦ ਇਕ ਅਡਲਟ ਅਭਿਨੇਤਰਾ ਦੇ ਤੌਰ 'ਤੇ ਹੰਸਿਕਾ ਨੇ ਹਿਮੇਸ਼ ਰੇਸ਼ਮਿਆ ਦੇ ਨਾਲ ਫਿਲਮ 'ਆਪਕਾ ਸਰੂਰ' ਤੋਂ ਸ਼ੁਰੂਆਤ ਕੀਤੀ। ਇਸ ਤੋਂ ਬਾਅਦ 'ਮਨੀ ਹੈ ਤਾਂ ਹਨੀ ਹੈ', 'ਚ ਕੰਮ ਕੀਤਾ ਪਰ ਉਹ ਵੀ ਆਪਣਾ ਜਾਦੂ ਨਹੀਂ ਦਿਖਾ ਪਾਈ।
ਫਿਲਮ 'ਕੁਛ ਕੁਛ ਹੋਤਾ ਹੈ' ਦੀ ਛੋਟੀ ਅਜਲੀ ਨੇ ਆਪਣੀ ਐਕਟਿੰਗ ਰਾਹੀਂ ਸਾਰਿਆਂ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਸੀ। ਇਸ ਤੋਂ ਬਾਅਦ ਸਨਾ ਸਇਦ 'ਹਰ ਦਿਲ ਜੋ ਪਿਆਰ ਕਰੇਗਾ' ਅਤੇ 'ਬਾਦਲ' 'ਚ ਵੀ ਦਿਖੇ। ਸਨਾ ਜਦੋਂ ਵੱਡੀ ਹੋ ਕੇ ਸਿਨੇਮਾ ਅਤੇ ਟੀ. ਵੀ. ਪਰਦੇ 'ਤੇ ਆਈ ਤਾਂ ਉਨ੍ਹਾਂ ਦੇ ਹੱਥਾਂ 'ਚ ਉਸ ਤਰ੍ਹਾਂ ਦੀ ਸਫਲਤਾ ਨਹੀਂ ਲੱਗੀ। ਇਸ ਤੋਂ ਇਲਾਵਾ ਮਾਸੂਮ ਜੁਗਲ ਹੰਸਰਾਜ, ਕੁਨਾਲ ਰਾਜੂ ਜੋਸ਼ੀ ਵਰਗੇ ਸਿਤਾਰੇ ਹਨ ਜਿਨ੍ਹਾਂ ਨੇ ਬਚਪਨ 'ਚ ਆਪਣੀ ਮਾਸੂਮੀਅਤ ਕਾਰਨ ਤਾਂ ਬਹੁਤ ਨਾਂ ਕਮਾਇਆ ਪਰ ਵੱਡੇ ਹੋ ਕੇ ਇਹ ਮਾਸੂਮੀਅਤ ਕੰਨ ਨਹੀਂ ਆਈ।
ਆਲੀਆ ਬਣੇਗੀ 'ਧੋਨੀ' ਦੀ ਪਤਨੀ! (ਦੇਖੋ ਤਸਵੀਰਾਂ)
NEXT STORY