ਮੁੰਬਈ- ਬਾਲੀਵੁੱਡ 'ਚ ਅਜਿਹੀਆਂ ਕਈ ਅਭਿਨੇਤਰੀਆਂ ਹਨ ਜੋ ਭਾਰਤ ਦੀਆਂ ਨਹੀਂ ਹਨ ਪਰ ਫਿਰ ਵੀ ਬਾਲੀਵੁੱਡ 'ਚ ਆਪਣਾ ਜਲਵਾ ਬਿਖੇਰ ਰਹੀਆਂ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਅਭਿਨੇਤਰੀਆਂ ਬਾਰੇ ਹੀ ਦੱਸਣ ਜਾ ਰਹੇ ਹਾਂ ,ਜਿਨ੍ਹਾਂ ਦਾ ਸਿੱਕਾ ਬਾਲੀਵੁੱਡ 'ਚ ਖੂਬ ਚੱਲ ਰਿਹਾ ਹੈ। ਇਸ ਲਿਸਟ 'ਚ ਸਭ ਤੋਂ ਪਹਿਲਾਂ ਨਾਂ ਪੋਰਨ ਸਟਾਰ ਤੋਂ ਬਾਲੀਵੁੱਡ ਅਭਿਨੇਤਰੀ ਬਣੀ ਸੰਨੀ ਲਿਓਨ ਦਾ ਆਉਂਦਾ ਹੈ। ਸੰਨੀ ਲਿਓਨ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 'ਬਿੱਗ ਬੌਸ 5' ਨਾਲ ਕੀਤੀ ਸੀ। ਇਸ ਰਿਐਲਿਟੀ ਸ਼ੋਅ 'ਚ ਆਉਣ ਤੋਂ ਬਾਅਦ ਹੀ ਲੋਕਾਂ ਨੂੰ ਪਤਾ ਲੱਗਾ ਸੀ ਕਿ ਉਹ ਇਕ ਪੋਰਨ ਸਟਾਰ ਹੈ ਅਤੇ ਇਸ ਤੋਂ ਬਾਅਦ ਹੀ ਸੰਨੀ ਨੂੰ ਸਭ ਤੋਂ ਪਹਿਲਾਂ ਫਿਲਮ 'ਜਿਸਮ 2' 'ਚ ਕੰਮ ਕਰਨ ਦਾ ਮੌਕਾ ਮਿਲਿਆ ਸੀ। ਇਸ ਸਫਲ ਮਾਡਲਿੰਗ ਕੈਰੀਅਰ ਤੋਂ ਬਾਅਦ ਸਾਲ 2003 'ਚ ਕੈਟਰੀਨਾ ਨੇ ਵਪਾਰਕ ਤੌਰ 'ਤੇ ਅਸਫਲ ਫਿਲਮ 'ਬੂਮ' 'ਚ ਇਕ ਭੂਮਿਕਾ ਨਾਲ ਆਪਣੇ ਅਭਿਨੈ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਸ ਦੀਆਂ ਕੁਝ ਹੋਰ ਫਿਲਮਾਂ ਜਿਵੇਂ 'ਪਾਰਟਨਰ', 'ਵੈਲਕਮ', 'ਸਿੰਘ ਇਜ਼ ਕਿੰਗ' ਆਈਆਂ ਸਨ।
ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਜੈਕਲੀਨ ਫਰਨਾਡੀਜ਼ ਨੇ ਫਿਲਮ 'ਅਲਾਦੀਨ' ਨਾਲ ਬਾਲੀਵੁੱਡ 'ਚ ਕਦਮ ਰੱਖਿਆ ਸੀ ਅਤੇ ਇਸ ਸਾਲ ਉਸ ਨੇ ਫਿਲਮ 'ਕਿਕ' ਵਰਗੀ ਸੁਪਰਹਿੱਟ ਫਿਲਮ 'ਚ ਅਭਿਨੈ ਕੀਤਾ ਹੈ। ਗਿਸੇਲ ਮੋਂਟੇਰਿਓ ਇਕ ਬ੍ਰਾਜ਼ੀਲਿਅਨ ਮਾਡਲ ਹੈ। ਗਿਸੇਲ ਨੇ ਇੰਤਿਆਜ਼ ਅਲੀ ਦੀ ਫਿਲਮ 'ਲਵ ਆਜ ਕਲ' 'ਚ ਹਰਲੀਨ ਕੌਰ ਦੀ ਭੂਮਿਕਾ ਅਦਾ ਕੀਤੀ ਸੀ। ਕਲਕੀ ਕੋਚਲੀਨ ਨੇ ਸਾਲ 2009 'ਚ ਅਨੁਰਾਗ ਕਸ਼ਯਪ ਦੀ ਫਿਲਮ 'ਦੇਵ ਡੀ' ਨਾਲ ਬਾਲੀਵੁੱਡ 'ਚ ਐਕਟਿੰਗ ਦੀ ਸ਼ੁਰੂਆਤ ਕੀਤੀ ਸੀ।
ਕਿਮ ਦੀ ਭੈਣ ਕੋਰਟਨੀ ਦੇ ਘਰ ਆਇਆ ਨੰਨ੍ਹਾ ਮਹਿਮਾਨ
NEXT STORY