ਨਵੀਂ ਦਿੱਲੀ- ਅਦਾਕਾਰਾ ਤੇ ਸਾਬਕਾ ਮਿਸ ਏਸ਼ੀਆ ਪੈਸੇਫਿਕ ਦੀਆ ਮਿਰਜ਼ਾ ਦੇਸ਼ ਦੇ ਗ੍ਰਾਮੀਣਾਂ ਨੂੰ ਸਿੱਖਿਆ ਤੇ ਟਾਇਲਟ ਮੁਹੱਈਆ ਕਰਵਾਉਣ ਲਈ ਆਰਥਿਕ ਮਦਦ ਜੁਟਾਉਣ ਦੇ ਟੀਚੇ ਨਾਲ 'ਰੂਰਲ ਇਜ਼ ਕੂਲ' ਪਹਿਲ ਦਾ ਸਮਰਥਨ ਕਰਨ ਜਾ ਰਹੀ ਹੈ। 'ਰੂਰਲ ਇਜ਼ ਕੂਲ' ਰੋਨੀ ਅਤੇ ਜ਼ਰੀਨਾ ਸਕਰੂਵਾਲਾ ਗੈਰ-ਸਰਕਾਰੀ ਸੰਸਥਾ ਐੱਨ. ਜੀ. ਓ. ਸਵਦੇਸ਼ ਫਾਊਂਡੇਸ਼ਨ ਦੀ ਇਕ ਪਹਿਲ ਹੈ। ਜ਼ਰੀਨਾ ਤੇ ਦੀਆ ਆਰਥਿਕ ਮਦਦ ਜੁਟਾਉਣ ਲਈ ਇਕ ਸਟੈਂਡਰਡ ਚਾਰਟਰਡ ਮੁੰਬਈ ਮੈਰਾਥਨ 2015 'ਚ ਦੌੜੇਗੀ।
ਦੀਆ ਨੇ ਕਿਹਾ ਕਿ ਸਵਦੇਸ਼ ਫਾਊਂਡੇਸ਼ਨ ਦੇ ਟੀਚੇ ਬਹੁਤ ਹੀ ਨਿਆਰੇ ਹਨ ਅਤੇ ਟੀਚਿਆਂ ਨੂੰ ਹਾਸਲ ਕਰਨ ਲਈ ਕੀਤੇ ਗਏ ਯਤਨ ਪ੍ਰਸ਼ੰਸਾਯੋਗ ਅਤੇ ਪ੍ਰੇਰਨਾਦਾਇਕ ਹਨ। ਮੈਂ ਇਨ੍ਹਾਂ ਟੀਚਿਆਂ ਨੂੰ ਪੂਰਾ ਕਰਨ ਦੇ ਕੰਮਾਂ ਵਿਚ ਸਰਗਰਮ ਹਿੱਸੇਦਾਰ ਬਣਨ ਦਾ ਮੌਕਾ ਹਾਸਲ ਕਰਕੇ ਸ਼ੁਕਰਗੁਜ਼ਾਰ ਹਾਂ। ਮੈਨੂੰ ਆਸ ਹੈ ਕਿ ਅਸੀਂ ਮਿਲ ਕੇ ਲੋਕਾਂ ਨੂੰ ਆਪਣੀ ਮੁਹਿੰਮ 'ਚ ਸ਼ਾਮਲ ਕਰ ਸਕਦੇ ਹਾਂ।
ਇਨ੍ਹਾਂ ਵਿਦੇਸ਼ੀ ਬਾਲਾਵਾਂ ਨੇ ਬਾਲੀਵੁੱਡ 'ਤੇ ਕੀਤਾ ਕਬਜ਼ਾ (ਦੇਖੋ ਤਸਵੀਰਾਂ)
NEXT STORY