ਨਵੀਂ ਦਿੱਲੀ- ਹਮੇਸ਼ਾ ਵਿਵਾਦਾਂ 'ਚ ਰਹਿਣ ਵਾਲੇ ਅਭਿਨੇਤਾ ਕਮਾਲ ਖਾਨ (ਕੇ. ਆਰ. ਕੇ.) ਨੇ ਟਵਿਟਰ 'ਤੇ ਇਕ ਵਾਰ ਮੁੜ ਹੰਗਾਮਾ ਖੜ੍ਹਾ ਕਰਨ ਵਾਲਾ ਪੋਸਟ ਅਪਲੋਡ ਕੀਤਾ ਹੈ। ਅਸਲ 'ਚ ਕਮਾਲ ਖਾਨ ਨੇ ਆਪਣੇ ਟਵਿਟਰ ਪੇਜ 'ਤੇ ਪਰਿਣੀਤੀ ਚੋਪੜਾ ਦੀ ਇਕ ਫੋਟੋ ਸ਼ੇਅਰ ਕਰਕੇ ਟਵੀਟ ਕੀਤਾ ਹੈ ਕਿ 'ਗੁੱਡ ਮਾਰਨਿੰਗ, ਭਗਵਾਨ ਮੈਨੂੰ ਇਸ ਸੂਮੋ ਰੈਸਲਰ ਤੋਂ ਬਚਾਓ, ਇਸ ਦਾ ਇਕ ਧੋਬੀ ਪਛਾੜ ਤੇ ਆਦਮੀ ਖਤਮ।'
ਸੁਰਖੀਆਂ ਹਾਸਲ ਕਰਨ ਲਈ ਕਮਾਲ ਖਾਨ ਆਏ ਦਿਨ ਕਿਸੇ ਨਾ ਕਿਸੇ ਬਾਲੀਵੁੱਡ ਅਦਾਕਾਰਾ ਸਬੰਧੀ ਵਿਵਾਦਮਈ ਪੋਸਟ ਕਰਦੇ ਰਹਿੰਦੇ ਹਨ। ਕੁਝ ਦਿਨ ਪਹਿਲਾਂ ਕਮਾਲ ਖਾਨ ਨੇ ਟਵੀਟ ਕੀਤਾ ਸੀ ਕਿ ਇਹ ਬਹੁਤ ਨਿਰਾਸ਼ਾਜਨਕ ਗੱਲ ਹੈ ਕਿ ਹਾਲੀਵੁੱਡ ਅਭਿਨੇਤਰੀ ਕਿਮ ਕਾਰਦਰਸ਼ੀਆਂ ਵਰਗੇ ਬੱਟ ਕਿਸੇ ਬਾਲੀਵੁੱਡ ਅਭਿਨੇਤਰੀ ਕੋਲ ਨਹੀਂ ਹਨ। ਇਹੀ ਨਹੀਂ ਇਸ ਤੋਂ ਬਾਅਦ ਉਸ ਨੇ ਦੀਪਿਕਾ ਪਾਦੁਕੋਣ, ਸੋਨਾਕਸ਼ੀ ਸਿਨ੍ਹਾ ਤੇ ਹੁਣ ਪਰਿਣੀਤੀ ਚੋਪੜਾ ਬਾਰੇ ਵਿਵਾਦਮਈ ਪੋਸਟ ਕੀਤਾ ਹੈ।
ਆਸਕਰ ਦੀ ਦੌੜ 'ਚ ਮੁੜ ਆਏ ਰਹਿਮਾਨ, ਫਿਲਮ 'ਜਲ' ਵੀ ਸ਼ਾਮਲ
NEXT STORY