ਨਵੀਂ ਦਿੱਲੀ- ਡਾਇਰੈਕਟਰ ਗਿਰੀਸ਼ ਮਲਿਕ ਦੀ ਨੈਸ਼ਨਲ ਐਵਾਰਡ ਜੇਤੂ ਫਿਲਮ 'ਜਲ' ਆਸਕਰ ਦੀ ਦੌੜ ਵਿਚ ਸ਼ਾਮਲ ਹੋ ਗਈ ਹੈ। ਇਸ ਤੋਂ ਇਲਾਵਾ ਮਿਊਜ਼ਿਕ ਡਾਇਰੈਕਟਰ ਏ. ਆਰ. ਰਹਿਮਾਨ ਤੀਜੀ ਵਾਰ ਆਸਕਰ 'ਚ ਨਾਮੀਨੇਟ ਹੋ ਸਕਦੇ ਹਨ। ਉਹ ਬੈਸਟ ਆਰੀਜਨਲ ਸਕੋਰ ਕੈਟਾਗਰੀ 'ਚ 114 ਸੰਭਾਵਿਤਾਂ ਦੀ ਲਿਸਟ 'ਚ ਪਹੁੰਚ ਗਏ ਹਨ। ਦੋ ਆਸਕਰ ਐਵਾਰਡ ਜਿੱਤ ਚੁੱਕੇ ਰਹਿਮਾਨ ਨੂੰ ਇਸ ਵਾਰ 2 ਹਾਲੀਵੁੱਡ ਫਿਲਮਾਂ ਲਈ ਨਾਮੀਨੇਟ ਕੀਤਾ ਗਿਆ ਹੈ।
ਪਾਣੀ ਦੀ ਘਾਟ ਨਾਲ ਮੁਸ਼ਕਿਲ ਦਾ ਸਾਹਮਣਾ ਕਰਨ ਰਹੇ ਲੋਕਾਂ ਦੀ ਕਹਾਣੀ 'ਤੇ ਆਧਾਰਿਤ ਜਲ ਆਸਕਰ ਦੀਆਂ ਦੋ ਕੈਟਾਗਰੀਆਂ ਲਈ ਨਾਮੀਨੇਟ ਹੋਈ ਹੈ। ਜਲ ਨੂੰ ਭਾਰਤ ਤੋਂ ਆਜ਼ਾਦ ਐਂਟਰੀ ਦੇ ਰੂਪ 'ਚ ਭੇਜਿਆ ਗਿਆ ਹੈ। ਆਸਕਰ ਲਈ ਭਾਰਤ ਵਲੋਂ ਅਧਿਕਾਰਕ ਐਂਟਰੀ ਲਾਇਰਸ ਡਾਇਸ ਹੈ।
ਬਿੱਗ ਬੀ ਨੂੰ ਮਿਲਿਆ ਇੰਟਰਨੈਸ਼ਨਲ ਆਈਕਨ ਪੁਰਸਕਾਰ
NEXT STORY