ਨਵੀਂ ਦਿੱਲੀ- 'ਤੇਵਰ' ਪ੍ਰਿਮ 'ਚ ਅਭਿਨੇਤਰੀ-ਗਾਇਕਾ ਸ਼ਰੂਤੀ ਹਸਨ ਦੇ ਗਾਏ ਗੀਤ ਜੋਗਨੀਆਂ ਨੂੰ ਯੂਟਿਊਬ 'ਤੇ ਹੁਣ ਤਕ 1.5 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। 10 ਦਸੰਬਰ ਨੂੰ ਆਨਲਾਈਨ ਜਾਰੀ ਹੋਏ ਇਸ ਗੀਤ ਨੂੰ ਯੂਟਿਊਬ 'ਤੇ 1.5 ਲੱਖ ਤੋਂ ਵੱਧ ਵਾਰ ਲੋਕਾਂ ਨੇ ਦੇਖਿਆ ਹੈ। ਬਾਲੀਵੁੱਡ 'ਚ ਅਭਿਨੇਤਰੀਆਂ ਵਲੋਂ ਫਿਲਮ 'ਚ ਗੀਤ ਗਾਉਣਾ ਤਾਂ ਜਿਵੇਂ ਹੁਣ ਇਕ ਰਿਵਾਜ ਹੀ ਬਣ ਗਿਆ ਹੈ ਪਰ ਜੋਗਨੀਆਂ ਇਸ ਲੀਕ ਤੋਂ ਥੋੜ੍ਹਾ ਹੱਟ ਕੇ ਹੈ।
ਸੋਨਾਕਸ਼ੀ ਸਿਨ੍ਹਾ ਤੇ ਅਰਜੁਨ ਕਪੂਰ ਸਟਾਰਰ ਤੇਵਰ 'ਚ ਸ਼ਰੂਤੀ ਨਹੀਂ ਹੈ। ਫਿਲਮ ਨਾਲ ਜੁੜੇ ਇਕ ਸੂਤਰ ਨੇ ਕਿਹਾ ਕਿ ਸ਼ਰੂਤੀ ਨੇ ਗੀਤ ਇੰਨੀ ਖੂਬਸੂਰਤੀ ਨਾਲ ਗਾਇਆ ਹੈ ਕਿ ਇਸ ਨੇ ਵੀਡੀਓ 'ਚ ਸੋਨਾਕਸ਼ੀ ਤੇ ਅਰਜੁਨ ਵਿਚਾਲੇ ਦੀ ਕੈਮਿਸਟਰੀ ਨੂੰ ਦੇਖਣ ਦੇ ਲਿਹਾਜ ਨਾਲ ਜ਼ਬਰਦਸਤ ਬਣਾਉਣ 'ਚ ਮਦਦ ਕੀਤੀ ਹੈ। ਸ਼ਰੂਤੀ ਇਸ ਤੋਂ ਪਹਿਲਾਂ 'ਆਜ਼ਮਾ ਲੱਕ ਆਜ਼ਮਾ' ਗੀਤ ਵੀ ਗਾ ਚੁੱਕੀ ਹੈ।
ਹੁਣ ਕੇ. ਆਰ. ਕੇ. ਨੇ ਇਸ ਅਭਿਨੇਤਰੀ ਨੂੰ ਦੱਸਿਆ 'ਸੂਮੋ ਰੈਸਲਰ' (ਦੇਖੋ ਤਸਵੀਰਾਂ)
NEXT STORY