ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), (ਤ੍ਰਿਪਾਠੀ, ਮਨੋਰੰਜਨ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਇਕਾਈ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਨੇ ਪੰਜਾਬ ਪੁਲਸ ਵਲੋਂ ਜ਼ਬਰਦਸਤੀ ਦੇਸ਼ ਭਗਤ ਯਾਦਗਾਰ ਹਾਲ 'ਚ ਵੜ ਕੇ ਸਿੱਖਿਆ ਪ੍ਰੋਵਾਈਡਰਾਂ ਦੀ ਕੀਤੀ ਗ੍ਰਿਫਤਾਰੀ ਦੀ ਨਿਖੇਧੀ ਕੀਤੀ ਤੇ ਡਾ. ਅੰਬੇਡਕਰ ਚੌਕ 'ਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਡਾ. ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਦੇਸ਼ ਭਗਤ ਯਾਦਗਾਰ ਹਾਲ 'ਚ ਵੜਨਾ ਯਾਦਗਾਰ ਹਾਲ ਦੀ ਸ਼ਾਨ ਦੀ ਤੌਹੀਨ ਹੈ। ਉਨ੍ਹਾਂ ਕਿਹਾ ਕਿ ਯਾਦਗਾਰ ਅੰਦਰ ਸ਼ਹੀਦ ਕਰਤਾਰ ਸਿੰਘ ਸਰਾਭਾ ਪਾਰਕ 'ਚ ਸ਼ਾਂਤੀਪੂਰਵਕ ਮੀਟਿੰਗ ਕਰ ਰਹੇ ਸਿੱਖਿਆ ਪ੍ਰੋਵਾਈਡਰਾਂ ਨੂੰ ਗ੍ਰਿਫਤਾਰ ਕਰਨਾ ਤੇ ਜੇਲਾਂ 'ਚ ਡੱਕਣਾ ਜਮਹੂਰੀਅਤ 'ਤੇ ਹਮਲਾ ਹੈ।
ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਦੇ ਰਾਜ 'ਚ ਅੰਗਰੇਜ਼ੀ ਕਾਨੂੰਨ ਨੂੰ ਲਾਗੂ ਕੀਤਾ ਜਾ ਰਿਹਾ ਹੈ, ਜਿਸ ਕਰਕੇ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਡਾਕਟਰਾਂ ਤੇ ਲਗਾਤਾਰ ਜ਼ੁਲਮ ਵਧਦਾ ਜਾ ਰਿਹਾ ਹੈ। ਇਕਾਈ ਨਵਾਂਸ਼ਹਿਰ ਦੇ ਪ੍ਰਧਾਨ ਡਾ. ਹਰਜਿੰਦਰ ਸਿੰਘ, ਡਾ. ਪ੍ਰੇਮ ਸਲੋਹ ਸਕੱਤਰ, ਡਾ. ਰੌਸ਼ਨ ਲਾਲ ਖਜ਼ਾਨਚੀ ਅਤੇ ਚੇਅਰਮੈਨ ਡਾ. ਦਿਲਬਾਗ ਸਿੰਘ ਨੇ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਕਲੀਨਿਕ ਬੰਦ ਕਰਨ ਦੇ ਆਏ ਬਿਆਨ ਨਿੰਦਣਯੋਗ ਹਨ। ਉਨ੍ਹਾਂ ਕਿਹਾ ਕਿ ਆਈ. ਐੱਮ. ਏ. ਆਗੂਆਂ ਦੇ ਚੱਲ ਰਹੇ ਹਸਪਤਾਲਾਂ ਦੀ ਸੂਚੀ ਬਣਾ ਕੇ ਇਨ੍ਹਾਂ ਵਲੋਂ ਕੀਤੇ ਜਾ ਰਹੇ ਬੇਲੋੜੇ ਆਪ੍ਰੇਸ਼ਨਾਂ ਪ੍ਰਤੀ ਲੋਕਾਂ 'ਚ ਜਾਗਰੂਕਤਾ ਲਿਆਂਦੀ ਜਾਵੇਗੀ। ਇਸ ਮੌਕੇ ਡਾ. ਹਰਜਿੰਦਰ ਸਿੰਘ, ਡਾ. ਰੋਸ਼ਨ, ਡਾ. ਸੁਰਜੀਤ, ਡਾ. ਕਸ਼ਮੀਰ ਸਿੰਘ, ਡਾ. ਕੇਸਰ ਸਿੰਘ, ਡਾ. ਬਹਾਦਰ ਸਿੰਘ, ਡਾ. ਸੁਰਿੰਦਰ, ਡਾ. ਸੰਤੋਸ਼ ਕੁਮਾਰ, ਡਾ. ਬਲਵੰਤ ਬੈਂਸ, ਡਾ. ਸਰਬਜੀਤ, ਡਾ. ਰੇਸ਼ਮ, ਡਾ. ਕਪੂਰ ਤੇ ਡਾ. ਸੰਦੀਪ ਆਦਿ ਨੇ ਵੀ ਸੰਬੋਧਨ ਕੀਤਾ।
ਪ੍ਰਾਈਵੇਟ ਨਾਨ ਟੀਚਿੰਗ ਇੰਪਲਾਈਜ਼ ਯੂਨੀਅਨ ਨੇ ਦਿੱਤਾ ਰੋਸ ਧਰਨਾ
NEXT STORY