ਨਵੀਂ ਦਿੱਲੀ- ਕਾਮੇਡੀ ਦੇ ਸਟਾਰ ਕਪਿਲ ਸ਼ਰਮਾ ਜੋ ਕਿ ਸਾਰਿਆਂ ਨੂੰ ਹਸਾਉਂਦੇ ਰਹਿੰਦੇ ਹਨ ਪਰ ਅੱਜ ਕੱਲ ਉਹ ਖੁਦ ਹੀ ਦੁਖੀ ਹਨ। ਉਨ੍ਹਾਂ ਦੇ ਦੁੱਖ ਦਾ ਕਾਰਨ ਇਹ ਹੈ ਕਿ ਨੇਪਾਲ 'ਚ ਹੋਣ ਵਾਲੇ ਉਨ੍ਹਾਂ ਦੇ ਸ਼ੋਅ ਨੂੰ ਸੁਰੱਖਿਆ ਇੰਤਜ਼ਾਮਾਂ ਕਾਰਨ ਰੱਦ ਕਰ ਦਿੱਤਾ ਗਿਆ ਹੈ। ਕਪਿਲ ਇਸ ਸ਼ੋਅ ਨੂੰ ਕਰਨ ਲਈ ਐਤਵਾਰ ਨੂੰ ਨੇਪਾਲ ਪਹੁੰਚੇ ਸਨ। ਇਸ ਸ਼ੋਅ ਦਾ ਨਾਂ ਪਰਪਲ ਫੈਸਟ ਹੈ। ਹਾਲ ਹੀ 'ਚ ਕਪਿਲ ਦੇ ਪਸ਼ੁਪਤੀ ਨਾਥ ਮੰਦਰ ਤੋਂ ਟਵਿੱਟਰ 'ਤੇ ਇਕ ਤਸਵੀਰ ਵੀ ਪੋਸਟ ਕੀਤੀ ਸੀ। ਇਸ ਸ਼ੋਅ 'ਚ ਨੇਪਾਲ ਅਤੇ ਭਾਰਤ ਦੇ ਸੈਲੀਬ੍ਰਿਟੀਜ਼ ਹਿੱਸਾ ਲੈਣ ਵਾਲੇ ਸਨ। ਸ਼ੋਅ ਹੋਣ ਤੋਂ ਇਕ ਦਿਨ ਪਹਿਲਾਂ ਹੀ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ। ਤੁਹਾਨੂੰ ਦੱਸ ਦਈਏ ਕਿ ਕਪਿਲ ਨੇ ਆਪਣੀ 1 ਸਾਲ ਪੁਰਾਣੀ ਇਕ ਭੁੱਲ ਲਈ ਨੇਪਾਲ ਵਾਸੀਆਂ ਕੋਲੋਂ ਮੁਆਫੀ ਮੰਗੀ ਸੀ। ਕਪਿਲ ਨੇ ਟਵੀਟ ਕੀਤਾ, ''ਆਪਣੇ ਸ਼ੋਅ 'ਚ ਮੈਂ ਮਾਊਂਟ ਐਵਰੈਸਟ ਨੂੰ ਭਾਰਤ ਦਾ ਹਿੱਸਾ ਦੱਸਦਾ ਸੀ। ਮੈਂ ਆਪਣੀ ਗਲਤੀ ਲਈ ਸਾਰੇ ਨੇਪਾਲ ਵਾਸੀਆਂ ਤੋਂ ਮੁਆਫੀ ਮੰਗਦਾ ਹਾਂ।'' ਹਾਲਾਂਕਿ ਹੁਣ ਕਪਿਲ ਨੇ ਖੁਦ ਹੀ ਉਥੋਂ ਦੇ ਲੋਕਾਂ ਤੋਂ ਮੁਆਫੀ ਮੰਗ ਲਈ ਹੈ।
ਇਨ੍ਹਾਂ ਸਿਤਾਰਿਆਂ ਨੇ ਕੀਤਾ ਧਰਮ 'ਚ ਬਦਲਾਅ (ਤਸਵੀਰਾਂ)
NEXT STORY