ਮੁੰਬਈ- ਸਮਾਜ 'ਚ ਕੁਝ ਅਜਿਹੇ ਲੋਕ ਵੀ ਰਹਿੰਦੇ ਹਨ ਜਿਹੜੇ ਬਿਨ੍ਹਾਂ ਕਿਸੇ ਦੀ ਪਰਵਾਹ ਕੀਤੇ ਆਪਣੀ ਜ਼ਿੰਦਗੀ ਨੂੰ ਜਿਊਂਦੇ ਹਨ। ਅਜਿਹੇ 'ਚ ਬਾਲੀਵੁੱਡ 'ਚ ਵੀ ਸਾਨੂੰ ਕਈ ਅਜਿਹੇ ਸਿਤਾਰੇ ਦੇਖਣ ਨੂੰ ਮਿਲ ਜਾਣਗੇ ਜਿਨ੍ਹਾਂ ਨੇ ਲੋਕਾਂ ਦੀ ਪਰਵਾਹ ਕੀਤੇ ਬਿਨਾਂ ਉਨ੍ਹਾਂ ਦੇ ਧਰਮ ਬਦਲ ਲਿਆ। ਜਾਣਦੇ ਹਾਂ ਅਜਿਹੀ ਹੀ ਕੁਝ ਸਿਤਾਰਿਆਂ ਬਾਰੇ। ਮਸ਼ਹੂਰ ਸੂਫੀ ਗਾਇਕ ਹੰਸਰਾਜ ਹੰਸ ਨੂੰ ਲੈ ਕੇ ਪਾਕਿਸਤਾਨ ਮੀਡੀਆ 'ਚ ਇਕ ਖਬਰ ਆਈ ਕਿ ਉਨ੍ਹਾਂ ਨੇ ਇਸਲਾਮ ਧਰਮ ਅਪਣਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਸੂਫੀ ਸ਼ੈਲੀ ਅਤੇ ਇਸਲਾਮ ਤੋਂ ਪ੍ਰਭਾਵਿਤ ਹੋ ਕੇ ਅਜਿਹਾ ਕੀਤਾ ਹੈ। ਹਾਲਾਂਕਿ ਉਨ੍ਹਾਂ ਦੇ ਬੇਟੇ ਨੇ ਇਸ ਰਿਪੋਰਟ ਦਾ ਖੰਡਨ ਕੀਤਾ ਹੈ। ਹੰਸਰਾਜ ਦਾ ਜਨਮ ਇਕ ਸਿੱਖ ਪਰਵਾਰ 'ਚ ਹੋਇਆ ਹੈ। ਮਸ਼ਹੂਰ ਪੌਪ ਸਿੰਗਰ ਮਾਈਕਲ ਜੈਕਸਨ ਨੇ ਆਪਣੇ ਗੀਤਾਂ ਅਤੇ ਡਾਂਸ ਸਟਾਈਲ ਨਾਲ ਪੂਰੀ ਦੁਨੀਆਂ ਨੂੰ ਦੀਵਾਨਾ ਬਣਾ ਦਿੱਤਾ ਸੀ ਪਰ ਮਾਈਕਲ ਨੇ ਵੀ ਬਕਾਇਦਾ ਲਾਸ ਏਂਜਲਸ 'ਚ ਆਪਣੇ ਦੋਸਤ ਦੇ ਘਰ ਹੋਏ ਇਕ ਸਮਾਰੋਹ 'ਚ ਆਪਣਾ ਧਰਮ ਪਰਿਵਰਤਨ ਕਰਦੇ ਹੋਏ ਇਸਲਾਮ ਅਪਣਾ ਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 'ਕੁਰਾਨ' 'ਚ ਆਸਥਾ ਵੀ ਜ਼ਾਹਿਰ ਕੀਤੀ ਸੀ। ਧਰਮਿੰਦਰ ਭਾਰਤੀ ਸਿਨੇਮਾ ਦੇ ਮਸ਼ਹੂਰ ਅਦਾਕਾਰਾਂ 'ਚੋਂ ਇਕ ਹਨ ਪਰ ਉਨ੍ਹਾਂ ਨੇ ਵੀ 1979 'ਚ ਹੇਮਾ ਮਾਲਿਨੀ ਨਾਲ ਵਿਆਹ ਕਰਨ ਲਈ ਇਸਲਾਮ ਧਰਮ ਅਪਣਾ ਲਿਆ ਸੀ। ਪਦਮ ਭੂਸ਼ਣ ਨਾਲ ਸਨਮਾਨਿਤ ਅਭਿਨੇਤਰੀ ਸ਼ਰਮਿਲਾ ਟੈਗੋਰ ਨੇ ਵੀ ਆਪਣੇ ਪਿਆਰ ਲਈ ਧਰਮ ਪਰਿਵਰਤਨ ਕਰ ਲਿਆ। ਉੁਨ੍ਹਾਂ ਨੇ ਮੰਸੂਰ ਅਲੀ ਪਟੌਦੀ ਦੇ ਨਾਲ ਵਿਆਹ ਕਰਨ ਲਈ ਆਪਣਾ ਨਾਂ ਆਇਸ਼ਾ ਬੇਗਮ ਰੱਖ ਲਿਆ। ਉਨ੍ਹਾਂ ਦੇ ਤਿੰਨ ਬੱਚੇ ਹਨ ਸੈਫ ਅਲੀ ਖਾਨ, ਸੋਹਾ ਅਲੀ ਖਾਨ ਅਤੇ ਸਬਾ ਅਲੀ ਖਾਨ। ਸੰਗੀਤ ਦੀ ਦੁਨੀਆਂ 'ਚ ਏ. ਆਰ. ਰਹਿਮਾਨ ਇਕ ਅਜਿਹੇ ਸਿਤਾਰੇ ਦੇ ਵਾਂਗ ਹਨ। ਇਨ੍ਹਾਂ ਦਾ ਅਸਲੀ ਨਾਂ ਦਿਲੀਪ ਕੁਮਾਰ ਹੈ। ਹਾਲਾਂਕਿ ਪਰਿਵਾਰ ਦੇ ਲੋਕ ਇਸ ਦਾ ਕਾਰਨ 1984 'ਚ ਉਨ੍ਹਾਂ ਦਾ ਗੰਭੀਰ ਰੂਪ ਨਾਲ ਬੀਮਾਰ ਹੋਣਾ ਦੱਸਦੇ ਹਨ ਜਿਸ ਤੋਂ ਉਭਰਨ ਤੋਂ ਬਾਅਦ ਉਨ੍ਹਾਂ ਨੇ ਆਪਣਾ ਨਾਂ ਅੱਲਾਹ-ਰਕਵਾ ਰਹਿਮਾਨ ਰੱਖ ਲਿਆ। ਅੰਮ੍ਰਿਤਾ ਸਿੰਘ ਇਕ ਸਿੱਖ-ਮੁਸਲਿਮ ਪਰਿਵਾਰ 'ਚ ਪੈਦਾ ਹੋਈ ਸੀ। ਜਨਮ ਤੋਂ ਬਾਅਦ ਉਹ ਸਿੱਖ ਧਰਮ ਦਾ ਪਾਲਣ ਕਰ ਰਹੀ ਸੀ ਪਰ ਉਨ੍ਹਾਂ ਨੇ ਅਭਿਨੇਤਾ ਸੈਫ ਅਲੀ ਖਾਨ ਨਾਲ ਵਿਆਹ ਕਰਨ ਦੇ ਲਈ ਇਸਲਾਮ ਧਰਮ ਅਪਣਾਇਆ ਪਰ ਇਸ ਦੇ ਨਾਲ ਦਿਲਚਸਪ ਗੱਲ ਇਹ ਜੁੜਦੀ ਹੈ ਕਿ ਕਰੀਨਾ ਕਪੂਰ ਨੇ ਵਿਆਹ ਕਰਨ ਲਈ ਧਰਮ ਪਰਿਵਰਤਨ ਨਹੀਂ ਕੀਤਾ। ਯੁਵਾਨ ਸ਼ੰਕਰ ਰਾਜਾ ਭਾਰਤ ਦੇ ਸਭ ਤੋਂ ਘੱਟ ਉਮਰ ਦੇ ਸੰਗੀਤਕਾਰਾਂ 'ਚੋਂ ਇਕ ਹਨ। ਉਹ ਹਿੰਦੂ ਘਰ 'ਚ ਪੈਦਾ ਹੋਏ ਪਰ ਉਨ੍ਹਾਂ ਨੇ ਅਧਿਆਤਮਕਤਾ ਦੀ ਭਾਲ 'ਚ ਇਸਲਾਮ ਧਰਮ ਸਵੀਕਾਰ ਕਰ ਲਿਆ। ਉਹ ਹਾਲ ਹੀ 'ਚ ਹੱਜ ਅਤੇ ਮੱਕਾ ਵੀ ਗਏ ਸਨ।
ਹਿਟ ਐਂਡ ਰਨ ਮਾਮਲਾ: ਆਰ. ਟੀ. ਓ. ਅਧਿਕਾਰੀ ਨੇ ਸਲਮਾਨ ਖਿਲਾਫ ਦਿੱਤਾ ਬਿਆਨ
NEXT STORY