ਮੁੰਬਈ- ਇਸ ਸਾਲ ਦੇ 'ਸਟਾਰਡਸਟ ਅਵਾਰਡ' 'ਚ ਜਿਥੇ ਇਕ ਪਾਸੇ ਸ਼ਾਹਰੁਖ ਦੀ ਧੂਮ ਰਹੀ। ਉਥੇ ਹੀ ਮੇਗਾਸਟਾਰ ਅਮਿਤਾਭ ਬੱਚਨ ਨੂੰ 'ਇੰਟਰਨੈਸ਼ਨਲ ਆਈਕਾਨ ਆਫ ਦਾ ਈਅਰ' ਦਾ ਖਿਤਾਬ ਦਿੱਤਾ ਗਿਆ। ਇਹ ਖਿਤਾਬ ਅਮਿਤਾਭ ਨੂੰ ਰਵੀਨਾ ਟੰਡਨ ਨੇ ਦਿੱਤਾ। ਇਸ ਤੋਂ ਇਲਾਵਾ ਮਸ਼ਹੂਰ ਅਭਿਨੇਤਰੀ ਆਸ਼ਾ ਪਾਰਖ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸ਼ਾਹਿਦ ਨੂੰ ਫਿਲਮ 'ਹੈਦਰ' ਲਈ ਸਰਵਸ਼੍ਰੇਸ਼ਠ ਅਭਿਨੇਤਾ ਅਤੇ ਪ੍ਰਿਯੰਕਾ ਨੂੰ 'ਮੈਰੀਕਾਮ' ਲਈ ਅਵਾਰਡ ਦਿੱਤਾ ਗਿਆ। ਵਿਕਾਸ ਬਹਿਲ ਅਤੇ ਇਮਤਿਆਜ ਅਲੀ ਨੂੰ ਕਵੀਨ ਅਤੇ 'ਹਾਈਵੇ' ਲਈ ਬੈਸਟ ਨਿਰਦੇਸ਼ਕ ਟਰਾਫੀ ਦਿੱਤੀ ਗਈ। ਆਲੀਆ ਭੱਟ ਅਤੇ ਟਾਈਗਰ ਸ਼ਰਾਫ ਨੂੰ ਬੈਸਟ ਸੁਪਰਸਟਾਰ ਆਫ ਟੁਮਾਰੋ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਦੂਜਿਆਂ ਨੂੰ ਹਸਾ ਕੇ ਲੋਟਪੋਟ ਕਰਨ ਵਾਲੇ ਕਪਿਲ ਹੋਏ ਦੁਖੀ (ਦੇਖੋ ਤਸਵੀਰਾਂ)
NEXT STORY