ਮੁੰਬਈ- ਬਾਲੀਵੁੱਡ ਦੇ ਕਿੰਗ ਖਾਨ ਦੀ ਫਿਲਮ 'ਰਈਸ' ਲਈ ਬਹੁਤ ਸਮੇਂ ਤੋਂ ਇਕ ਅਭਿਨੇਤਰੀ ਦੀ ਭਾਲ ਕੀਤੀ ਜਾ ਰਹੀ ਸੀ। ਹੁਣ ਇਹ ਭਾਲ ਪਾਕਿਸਤਾਨੀ ਅਭਿਨੇਤਰੀ ਮਾਹਿਰਾ ਖਾਨ 'ਤੇ ਆ ਕੇ ਖਤਮ ਹੋਈ ਹੈ। ਇਕ ਅੰਗਰੇਜੀ ਅਖਬਾਰ ਮੁਤਾਬਕ 'ਰਈਸ' 'ਚ ਸ਼ਾਹਰੁਖ ਖਾਨ ਦੇ ਉਲਟ ਅਭਿਨੇਤਰੀ ਖੁਲਾਸਾ ਕੀਤਾ ਗਿਆ ਹੈ। ਮਾਹਿਰਾਂ ਹਾਲ ਹੀ 'ਚ ਆਪਣੇ ਟੀ. ਵੀ. ਸੀਰੀਅਲ ਹਮਸਫਰ ਲਈ ਭਾਰਤ ਆਈ ਸੀ। ਇਸ ਲੜੀਵਾਰ 'ਚ ਉਨ੍ਹਾਂ ਦੇ ਨਾਲ ਫਵਾਦ ਖਾਨ ਵੀ ਦਿਖੇ ਸਨ। ਖਬਰਾਂ ਮੁਤਾਬਕ 'ਰਈਸ' ਲਈ ਫਿਲਮ ਮੇਕਰਸ ਇਕ ਅੰਤਰਾਸ਼ਟਰੀ ਚਿਹਰਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਮਾਹਿਰਾ ਦੀ ਚੋਣ ਕੀਤੀ। ਮਾਹਿਰਾਂ ਨੇ ਸਾਲ 2011 'ਚ ਸਿੰਗਰ, ਅਭਿਨੇਤਾ ਆਤਿਫ ਅਸਲਮ ਨਾਲ ਫਿਲਮ 'ਬੋਲ' ਰਾਹੀਂ ਬਾਲੀਵੁੱਡ 'ਚ ਕਦਮ ਰੱਖਿਆ।
ਮਿਊਜ਼ਿਕ ਡਾਇਰੈਕਟਰ ਚੱਕਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
NEXT STORY