ਮੁੰਬਈ— ਬਾਲੀਵੁੱਡ ਅਭਿਨੇਤਰੀ ਜ਼ਰੀਨ ਖਾਨ ਸਿਲਵਰ ਸਕ੍ਰੀਨ 'ਤੇ ਸ਼ਰਮਨ ਜੋਸ਼ੀ ਅਤੇ ਵੀਰ ਦਾਸ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ। ਜ਼ਰੀਨ ਖਾਨ ਨੇ ਬਾਲੀਵੁੱਡ 'ਚ ਆਪਣੇ ਕੈਰੀਅਰ ਦੀ ਸ਼ੁਰੂਆਤ ਸਾਲ 2010 'ਚ ਰਿਲੀਜ਼ ਫਿਲਮ 'ਵੀਰ' ਨਾਲ ਕੀਤੀ ਸੀ। ਜ਼ਰੀਨ ਖਾਨ ਨੇ ਹੁਣ ਤੱਕ ਬਾਲੀਵੁੱਡ 'ਚ ਆਪਣੀ ਪਛਾਣ ਨਹੀਂ ਬਣਾਈ ਹੈ। ਜ਼ਰੀਨ ਖਾਨ ਹੁਣ ਭੂਸ਼ਣ ਕੁਮਾਰ ਦੀ ਫਿਲਮ 'ਚ ਕੰਮ ਕਰਨ ਜਾ ਰਹੀ ਹੈ। ਫਿਲਮ ਦਾ ਨਾਂ 'ਨੌਨਸੈਂਸ' ਰੱਖਿਆ ਗਿਆ ਹੈ। ਜ਼ਰੀਨ ਖਾਨ ਇਸ ਫਿਲਮ ਦੀ ਸ਼ੂਟਿੰਗ ਸਾਲ 2015 ਮਾਰਚ 'ਚ ਸ਼ੁਰੂ ਕਰੇਗੀ। ਜ਼ਰੀਨ ਖਾਨ ਨੇ ਕਿਹਾ, ''ਫਿਲਮ ਦਾ ਐਲਾਨ ਕਰ ਦਿੱਤਾ ਗਿਆ ਹੈ। ਮੈਂ ਇਸ ਫਿਲਮ 'ਚ ਸ਼ਰਮਨ ਜੋਸ਼ੀ ਅਤੇ ਵੀਰ ਦਾਸ ਨਾਲ ਮੁੱਖ ਭੂਮਿਕਾ 'ਚ ਹਾਂ। ਇਹ ਇਕ ਕਾਮੇਡੀ ਫਿਲਮ ਹੈ ਅਤੇ ਅਸੀਂ ਅਗਲੇ ਸਾਲ ਮਾਰਚ 'ਚ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਰਹੇ ਹਾਂ।'' ਫਿਲਮ ਦਾ ਨਿਰਦੇਸ਼ਨ ਅਸ਼ਵਿਨ ਸ਼ੈੱਟੀ ਕਰ ਰਹੇ ਹਨ। ਜ਼ਰੀਨ ਖਾਨ ਨੇ ਘੱਟ ਫਿਲਮਾਂ ਕਰਨ ਸੰਬੰਧੀ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਉਹ ਪਰਦੇ 'ਤੇ ਦਿਖਾਈ ਦੇਣ ਲਈ ਹੀ ਸਿਰਫ ਫਿਲਮਾਂ ਨਹੀਂ ਕਰਨਾ ਚਾਹੁੰਦੀ। ਉਹ ਕਿਸੇ ਵਧੀਆ ਫਿਲਮ ਦਾ ਇੰਤਜ਼ਾਰ ਕਰ ਰਹੀ ਸੀ।
ਆਯੁਸ਼ਮਾਨ ਨੇ ਸਮਾਰਟਫੋਨ 'ਐਕਸ 5 ਮੈਕਸ' ਕੀਤਾ ਲਾਂਚ (ਦੇਖੋ ਤਸਵੀਰਾਂ)
NEXT STORY